ਓਡੀਸ਼ਾ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਟਾਟਾ ਕੌਫੀ ਨੇ ਸੂਬੇ ਦੇ ਕਬਾਇਲੀ ਬਹੁਲਤਾ ਵਾਲੇ ਕੋਰਾਪੁਟ ਜ਼ਿਲ੍ਹੇ ਵਿਚ ਉਗਾਈ ਗਈ ਕੌਫੀ ਨੂੰ ਦੇਸ਼-ਵਿਦੇਸ਼ ਵਿਚ ਮਾਰਕੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ।
ਓਡੀਸ਼ਾ ਟ੍ਰਾਈਬਲ ਡਿਵੈਲਪਮੈਂਟ ਕੋਆਪਰੇਟਿਵ ਕਾਰਪੋਰੇਸ਼ਨ ਲਿਮਟਿਡ (ਟੀ. ਡੀ. ਸੀ. ਸੀ. ਓ. ਐੱਲ.) ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪਟਨਾਇਕ ਨੇ ਕਿਹਾ ਕਿ ਟਾਟਾ ਕੌਫੀ ਕੋਰਾਪੁਟ ਤੋਂ ਉਤਪਾਦ ਖ਼ਰੀਦੇਗੀ ਅਤੇ ਇਸ ਦੀ ਗੁਣਵੱਤਾ ਜਾਂ ਸੁਆਦ ਨਾਲ ਛੇੜਛਾੜ ਕੀਤੇ ਬਿਨਾਂ, ਇਸ ਦੀ ਵਿਲੱਖਣਤਾ ਕਾਇਮ ਰੱਖਦੇ ਹੋਏ, ਇਸ ਦੀ ਮਾਰਕੀਟਿੰਗ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਕਦਮ ਜ਼ਿਲ੍ਹੇ ਦੇ ਕੌਫੀ ਉਤਪਾਦਕਾਂ ਲਈ ਖ਼ੁਸ਼ਹਾਲੀ ਲਿਆਏਗਾ। ਇਕ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਾਲ ਜੂਨ ਤੱਕ ਆਦੀਵਾਸੀਆਂ ਨੂੰ ਵਣ ਅਧਿਕਾਰੀ ਐਕਟ ਤਹਿਤ 46 ਹਜ਼ਾਰ ਏਕੜ ਜ਼ਮੀਨ ਕੌਫੀ ਬਾਗਾਨ ਲਈ ਦਿੱਤੀ ਹੈ। ਟੀ. ਡੀ. ਸੀ. ਸੀ. ਓ. ਐੱਲ. ਨੇ ਵਿੱਤੀ ਸਾਲ 2020-22 ਵਿਚ ਜ਼ਿਲ੍ਹੇ ਦੇ 193 ਕਿਸਾਨਾਂ ਕੋਲੋਂ 28,790 ਕਿਲੋਗ੍ਰਾਮ ਕੌਫੀ ਬੀਨਸ ਖ਼ਰੀਦੇ ਸਨ।
ਖਾਣ ਵਾਲੇ ਤੇਲਾਂ 'ਚ ਦੇਸ਼ ਬਣੇਗਾ ਆਤਮਨਿਰਭਰ, 11 ਹਜ਼ਰ ਕਰੋੜ ਹੋਵੇਗਾ ਨਿਵੇਸ਼
NEXT STORY