ਨਵੀਂ ਦਿੱਲੀ — ਟਾਟਾ ਕੰਸਲਟੈਂਸੀ ਸਰਵਿਸਿਜ਼(ਟੀ.ਸੀ.ਐੱਸ.) ਭਾਰਤ ਦੀ ਇਕੋ ਇਕ ਕੰਪਨੀ ਹੈ ਜਿਹੜੀ ਐੱਚ-1ਬੀ ਵੀਜ਼ਾ ਲਈ ਵਿਦੇਸ਼ੀ ਲੇਬਰ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਚੋਟੀ ਦੀਆਂ 10 ਕੰਪਨੀਆਂ ਵਿਚੋਂ ਇਕ ਹੈ। ਅਮਰੀਕਾ ਦੇ ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਉਸ ਨੂੰ ਇਹ ਸਰਟੀਫਿਕੇਟ ਵਿੱਤੀ ਸਾਲ 2018 ਲਈ ਮਿਲਿਆ ਹੈ।
ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਵਿਚ ਐੱਚ-1ਬੀ ਵੀਜ਼ਾ ਦੀ ਮੰਗ ਸਭ ਤੋਂ ਜ਼ਿਆਦਾ ਰਹਿੰਦੀ ਹੈ। ਇਹ ਵੀਜ਼ਾ ਅਮਰੀਕਾ ਵਿਚ ਰੁਜ਼ਗਾਰਦਾਤਾਵਾਂ ਨੂੰ ਬਿਨਾਂ ਇਮੀਗ੍ਰੇਸ਼ਨ ਅਸਥਾਈ ਤੌਰ 'ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਆਗਿਆ ਦਿੰਦਾ ਹੈ। ਲੰਡਨ ਦੀ ਅਰਨੇਸਟ ਐਂਡ ਯੰਗ ਇਸ ਤਰ੍ਹਾਂ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੀ ਉੱਤਮ ਬਹੁਰਾਸ਼ਟਰੀ ਕੰਪਨੀ ਹੈ। ਕੰਪਨੀ ਨੂੰ ਐੱਚ-1ਬੀ ਦੇ ਤਹਿਤ ਆਉਣ ਵਾਲੇ ਕੰਮਾਂ ਨਾਲ ਜੁੜੇ 1,51,164 ਅਹੁਦਿਆਂ ਲਈ ਇਹ ਸਰਟੀਫਿਕੇਟ ਮਿਲਿਆ ਹੈ। ਇਸ ਵਿੱਤੀ ਸਾਲ 2018 ਲਈ ਦਿੱਤੇ ਗਏ ਕੁੱਲ ਵਿਦੇਸ਼ੀ ਕਿਰਤ ਪ੍ਰਮਾਣਿਕਤਾ ਦਾ 12.4 ਫੀਸਦੀ ਹੈ। ਇਸ ਤੋਂ ਬਾਅਦ ਡੇਲਾਈਟ ਕੰਸਲਟਿੰਗ ਨੂੰ 68,869, ਭਾਰਤੀ ਅਮਰੀਕੀ ਕੰਪਨੀ ਕਾਨਗਿਨਜੈਂਟ ਤਕਨਾਲੋਜੀ ਕਾਰਪ ਨੂੰ 47,732, ਐੱਚ.ਸੀ.ਐੱਲ ਅਮਰੀਕਾ ਨੂੰ 42,820, ਕੇ.ਫੋਰਸ.ਇੰਕ. ਨੂੰ 32,996 ਅਤੇ ਐਪਲ ਨੂੰ 26,833 ਸਰਟੀਫਿਕੇਟ ਪ੍ਰਾਪਤ ਹੋਏ ਹਨ। ਟੀ.ਸੀ.ਐੱਸ. ਨੂੰ 20,755 ਐੱਚ-1ਬੀ ਸਰਟੀਫਿਕੇਟ ਮਿਲੇ ਹਨ। ਪਹਿਲੀਆਂ ਦਸ 'ਚ ਸ਼ਾਮਲ ਉਹ ਇਕੋ ਇਕ ਭਾਰਤੀ ਕੰਪਨੀ ਹੈ।
ਸ਼ਤਾਬਦੀ ਦੀ ਜਗ੍ਹਾ ਦੌੜੇਗੀ 'ਬੁਲੇਟ' ਟਰੇਨ, 220 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਸਪੀਡ
NEXT STORY