ਮੁੰਬਈ –ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਬਰਾਮਦਕਾਰ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਵੀਰਵਾਰ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਆਈ. ਟੀ. ਕੰਪਨੀ ਬਣ ਗਈ। ਕੰਪਨੀ ਨੇ ਬਾਜ਼ਾਰ ਪੂੰਜੀਕਰਣ ਦੇ ਮਾਮਲੇ ‘ਚ ਆਪਣੀ ਵਿਰੋਧੀ ਐਕਸਚੇਂਜਰ ਨੂੰ ਪਛਾੜ ਦਿੱਤਾ। ਵੀਰਵਾਰ ਨੂੰ ਟੀ. ਸੀ. ਐੱਸ. ਦੇ ਸ਼ੇਅਰ 3.19 ਫੀਸਦੀ ਤੱਕ ਦੀ ਤੇਜ਼ੀ ਨਾਲ 2,825 ਰੁਪਏ ਦੇ ਭਾਅ ‘ਤੇ ਬੰਦ ਹੋਏ, ਪਰ ਸ਼ੁੱਕਰਵਾਰ ਨੂੰ 1 ਫੀਸਦੀ ਦੀ ਕਮਜ਼ੋਰੀ ਨਾਲ 2792 ਰੁਪਏ ‘ਤੇ ਖੁੱਲਿ੍ਹਆ। ਟੀ. ਸੀ. ਐੱਸ. ਦਾ ਮਾਰਕੀਟਕੈਪ 10.6 ਲੱਖ ਕਰੋੜ ਰੁਪਏ (ਕਰੀਬ 44.73 ਅਰਬ ਡਾਲਰ) ਰਿਹਾ ਜਦੋਂ ਕਿ ਐਕਸੇਂਜਰ ਦਾ ਮਾਰਕੀਟਕੈਪ 10.52 ਲੱਖ ਕਰੋੜ ਰੁਪਏ (143.4 ਅਰਬ ਡਾਲਰ) ਦਰਜ ਕੀਤਾ ਗਿਆ।
ਆਰ. ਬੀ. ਐੱਮ. ਦਾ ਮਾਰਕੀਟਕੈਪ 118.2 ਅਰਬ ਡਾਲਰ ਯਾਨੀ 8.67 ਲੱਖ ਕਰੋੜ ਰੁਪਏ ਦਾ ਸੀ। ਸਤੰਬਰ ਤਿਮਾਹੀ ‘ਚ ਉਮੀਦ ਤੋਂ ਬਿਹਤਰ ਨਤੀਜਿਆਂ ਕਾਰਣ ਟੀ. ਸੀ. ਐੱਸ. ਦੇ ਸ਼ੇਅਰਾਂ ‘ਚ ਚੰਗੀ ਤੇਜ਼ੀ ਬਣੀ ਹੋਈ ਹੈ। ਇਸ ਦੇ ਨਾਲ ਹੀ ਕਪਨੀ ਨੇ 16,000 ਕਰੋੜ ਰੁਪਏ ਦੇ ਬਾਇਬੈਕ ਦੇ ਐਲਾਨ ਵੀ ਕੀਤਾ ਹੈ। ਕੰਪਨੀ ਨੇ 12 ਰੁਪਏ ਪ੍ਰਤੀ ਸ਼ੇਅਰ ਦਾ ਡਿਵੀਡੈਂਡ ਵੀ ਦਿੱਤਾ ਹੈ।
ਕੰਪਨੀ ਦਾ ਰੈਵੇਨਿਊ 3 ਫੀਸਦੀ ਵਧ ਕੇ 40,135 ਕਰੋੜ ਰੁਪਏ ਰਿਹਾ। ਕੋਰੋਨਾ ਕਾਲ ‘ਚ ਕੰਪਨੀਆਂ ਦਾ ਡਿਜੀਟਲ ਖਰਚਾ ਵਧ ਗਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬੈਂਕਿੰਗ, ਵਿੱਤੀ, ਰਿਟੇਲ ਅਤੇ ਲਾਈਫ ਸਾਇੰਸੇਜ਼ ਵਰਗੇ ਖੇਤਰਾਂ ‘ਚ ਕਾਫੀ ਚੰਗੀ ਤੇਜ਼ੀ ਆਈ ਹੈ, ਜਿਸ ਕਾਰਣ ਕੰਪਨੀ ਦਾ ਪ੍ਰਦਰਸ਼ਨ ਨਿਖਰਿਆ ਹੈ। ਆਈ. ਸੀ. ਆਈ. ਆਈ. ਸਿਕਿਓਰਿਟੀਜ਼ ਦੇ ਵਿਸ਼ਲੇਸ਼ਕ ਸੁਧੀਰ ਗੁੰਟੂਪੱਲੀ ਅਤੇ ਹਾਰਦਿਕ ਸੰਗਾਨੀ ਦਾ ਮੰਨਣਾ ਹੈ ਕਿ ਕੰਪਨੀ ਯੂਰਪ ਵਰਗੇ ਬਾਜ਼ਾਰ ‘ਚ ਆਪਣੀ ਹਿੱਸੇਦਾਰੀ ਵਧਾਉਣ ਦਾ ਯਤਨ ਕਰ ਰਹੀ ਹੈ।
ਮਜ਼ਬੂਤ ਗਲੋਬਲ ਰੁਝਾਨ ਕਾਰਨ ਅੱਜ ਫਿਰ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਅੱਜ ਦੇ ਭਾਅ
NEXT STORY