ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਮੰਗਲਵਾਰ ਨੂੰ ਹਵਾਈ ਅੱਡਿਆਂ ਨੂੰ ਕਿਹਾ ਹੈ ਕਿ ਜੋ ਯਾਤਰੀ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਮਾਸਕ ਨਹੀਂ ਪਾ ਰਹੇ ਉਨ੍ਹਾਂ 'ਤੇ ਪੁਲਸ ਅਧਿਕਾਰੀਆਂ ਦੀ ਮਦਦ ਨਾਲ ਮੌਕੇ 'ਤੇ ਜੁਰਮਾਨਾ ਲਾਉਣ 'ਤੇ ਵਿਚਾਰ ਕੀਤਾ ਜਾਵੇ।
ਡੀ. ਜੀ. ਸੀ. ਏ. ਨੇ ਕਿਹਾ ਕਿ ਕੁਝ ਹਵਾਈ ਅੱਡਿਆਂ ਦੀ ਨਿਗਰਾਨੀ ਦੌਰਾਨ ਇਹ ਧਿਆਨ ਵਿਚ ਆਇਆ ਹੈ ਕਿ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨਹੀਂ ਹੋ ਰਹੀ ਹੈ।
ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਕਿਹਾ, ''ਇਸ ਲਈ ਸਾਰੇ ਹਵਾਈ ਅੱਡਿਆਂ ਦੇ ਸੰਚਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯਕੀਨੀ ਕਰਨ ਕਿ ਹਵਾਈ ਅੱਡੇ 'ਤੇ ਮੌਜੂਦ ਸਾਰੇ ਲੋਕ ਸਹੀ ਤਰ੍ਹਾਂ ਨਾਲ ਮਾਸਕ ਪਾ ਰਹੇ ਹਨ ਅਤੇ ਪ੍ਰੋਟੋਕਾਲ ਅਨੁਸਾਰ ਸਮਾਜਿਕ ਦੂਰੀ ਦੀ ਪਾਲਣਾ ਕਰ ਰਹੇ ਹਨ।'' ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਸਾਰੇ ਹਵਾਈ ਅੱਡੇ ਇਸ ਸਬੰਧ ਵਿਚ ਨਿਗਰਾਨੀ ਵਧਾਉਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਦੰਡਾਤਮਕ ਕਾਰਵਾਈ ਕੀਤੀ ਜਾਵੇ।
ਸੈਂਸੈਕਸ 1,100 ਅੰਕ ਚੜ੍ਹ ਕੇ ਬੰਦ, ਨਿਵੇਸ਼ਕਾਂ ਨੇ ਕਮਾਏ 3.5 ਲੱਖ ਕਰੋੜ ਰੁ:
NEXT STORY