ਮੁੰਬਈ- ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਦੇਸ਼ ਦੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਟਰੇਡਿੰਗ ਰੁਕ ਗਈ। ਇਸ ਦੀ ਵਜ੍ਹਾ ਨਾਲ 11.40 ਵਜੇ ਸਾਰੇ ਸੈਗਮੈਂਟ ਨੂੰ ਬੰਦ ਕਰ ਦਿੱਤਾ ਗਿਆ। ਲਾਈਵ ਡਾਟਾ ਪ੍ਰਕਾਸ਼ਤ ਨਾ ਹੋਣ ਕਾਰਨ ਨਿਵੇਸ਼ਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਿਚਕਾਰ ਐੱਨ. ਐੱਸ. ਈ., ਬੀ. ਐੱਸ. ਈ. ਦਾ ਟ੍ਰੇਡਿੰਗ ਸਮਾਂ ਅੱਜ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ।
ਕੀ ਕਿਹਾ ਐੱਨ. ਐੱਸ. ਈ. ਨੇ-
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਇਕ ਬਿਆਨ ਵਿਚ ਕਿਹਾ ਕਿ ਨੈੱਟ ਕੁਨੈਕਟੀਵਿਟੀ ਲਈ ਉਹ ਦੋ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੀਆਂ ਸੇਵਾਵਾਂ ਲੈਂਦਾ ਹੈ ਪਰ ਦੋਹਾਂ ਦੀਆਂ ਸੇਵਾਵਾਂ ਹੀ ਇਕੋ ਵੇਲੇ ਕੰਮ ਨਾ ਕਰਨ ਕਾਰਨ ਪ੍ਰਣਾਲੀ ਵਿਚ ਰੁਕਾਵਟ ਆਈ ਹੈ।
ਹਾਲਾਂਕਿ, ਬੰਬਈ ਸਟਾਕ ਐਕਸਚੇਂਜ ਵਿਚ ਦੂਰਸੰਚਾਰ ਲਾਈਨਾਂ ਕੰਮ ਕਰ ਰਹੀਆਂ ਹਨ, ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ। ਐੱਨ. ਐੱਸ. ਈ. ਨੇ ਕਿਹਾ ਕਿ ਉਸ ਦੇ ਦੋ ਸੇਵਾ ਪ੍ਰਦਾਤਾਵਾਂ ਨਾਲ ਕਈ ਦੂਰਸੰਚਾਰ ਕੁਨੈਕਸ਼ਨ ਹਨ ਪਰ ਉਸ ਨੂੰ ਦੋਵੇਂ ਹੀ ਸੇਵਾ ਪ੍ਰਦਾਤਾਵਾਂ ਤੋਂ ਸੁਨੇਹਾ ਮਿਲਿਆ ਹੈ ਕਿ ਉਨ੍ਹਾਂ ਦੇ ਕੁਨੈਕਸ਼ਨ ਵਿਚ ਕੁਝ ਸਮੱਸਿਆ ਖੜ੍ਹੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਐੱਨ. ਐੱਸ. ਈ. ਦੀ ਸ਼ੇਅਰ ਕਾਰੋਬਾਰ ਪ੍ਰਣਾਲੀ 'ਤੇ ਅਸਰ ਪਿਆ ਹੈ। ਐੱਨ. ਐੱਸ. ਈ. ਦੇ ਬੁਲਾਰੇ ਦੇ ਹਵਾਲੇ ਨਾਲ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਜਿੰਨੀ ਜਲਦੀ ਸੰਭਵ ਹੋ ਸਕੇਗਾ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ।
ਸੈਂਸੈਕਸ 50 ਹਜ਼ਾਰ ਤੋਂ ਪਾਰ, ਨਿਫਟੀ 112 ਅੰਕ ਉਛਲ ਕੇ 14,800 ਤੋਂ ਉਪਰ
NEXT STORY