ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ ਦੂਰਸੰਚਾਰ ਮੰਤਰਾਲਾ ਲਈ ਖਰਚੇ ਨੂੰ 38 ਫੀਸਦੀ ਵਧਾ ਕੇ 73,990 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਤਹਿਤ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਲਈ ਪੂੰਜੀ ਨਿਵੇਸ਼ ’ਚ ਮਹੱਤਵਪੂਰਨ ਵਾਧਾ ਕੀਤਾ ਜਾਵੇਗਾ। ਦੂਰਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਵਧਾਈ ਗਈ ਅਲਾਟਮੈਂਟ ਵੱਖ-ਵੱਖ ਪ੍ਰਾਜੈਕਟਾਂ ਲਈ ਹੈ। ਇਸ ’ਚ ਭਾਰਤਨੈੱਟ, ਸਪੈਕਟ੍ਰਮ ਦੀ ਲਾਗਤ ਸਮੇਤ ਬੀ. ਐੱਸ. ਐੱਨ. ਐੱਲ. ਦੀਆਂ ਪੂੰਜੀਗਤ ਲੋੜਾਂ, ਨੈੱਟਵਰਕ ਦਾ ਵਿਸਥਾਰ ਅਤੇ ਅੰਦਰੂਨੀ ਲੋੜਾਂ ਨੂੰ ਪੂਰਾ ਕਰਨਾ ਸ਼ਾਮਲ ਹੈ।
ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ 53,000 ਕਰੋੜ ਰੁਪਏ ਦੇ ਸੋਧੇ ਹੋਏ ਅੰਦਾਜ਼ੇ ਦੇ ਮੁਕਾਬਲੇ ਦੂਰਸੰਚਾਰ ’ਤੇ ਅਲਾਟਮੈਂਟ ’ਚ ਚੋਖਾ ਵਾਧਾ ਦੇਖਿਆ ਹੈ। ਹੁਣ ਅਸੀਂ 73,000 ਕਰੋੜ ਰੁਪਏ ਤੱਕ ਪਹੁੰਚ ਗਏ ਹਾਂ, ਜੋ ਲੱਗਭਗ 40 ਫੀਸਦੀ ਦਾ ਵਾਧਾ ਹੈ। ਦੂਰਸੰਚਾਰ ਮੰਤਰਾਲਾ ਅਤੇ ਵਿਸ਼ੇਸ਼ ਤੌਰ ’ਤੇ ਬੀ. ਐੱਸ. ਐੱਨ. ਐੱਲ. ਲਈ ਅਲਾਟਮੈਂਟ ਵਧਾਉਣ ਬਾਰੇ ਪੁੱਛਣ ’ਤੇ ਸਿੰਧੀਆ ਨੇ ਕਿਹਾ ਕਿ ਸਰਕਾਰ ਬੀ. ਐੱਸ. ਐੱਨ. ਐੱਲ. ਨੂੰ ਲਗਾਤਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਤਰੀ ਨੇ ਕਿਹਾ, ‘‘ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਪ੍ਰਤੀ ਖਪਤਕਾਰ ਔਸਤ ਮਾਲੀਆ (ਏ. ਆਰ. ਪੀ. ਯੂ.) 9 ਫੀਸਦੀ ਵਧ ਕੇ 90 ਰੁਪਏ ਤੋਂ ਲੱਗਭਗ 99 ਰੁਪਏ ਹੋ ਗਿਆ ਹੈ। ਅਸੀਂ ਛੇਤੀ ਹੀ ਤਿੰਨ ਅੰਕਾਂ ਨੂੰ ਛੂਹਣਾ ਚਾਹਾਂਗੇ।’’
ਬਜਟ ’ਚ ਮਰਦਮਸ਼ੁਮਾਰੀ 2027 ਲਈ 6,000 ਕਰੋੜ ਰੁਪਏ ਦੀ ਵਿਵਸਥਾ
NEXT STORY