ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਅੱਜ ਸਟਾਕ ਮਾਰਕੀਟ ਵਿੱਚ ਗਿਰਾਵਟ ਆਈ ਹੈ। ਸ਼ੁਰੂਆਤੀ ਕਾਰੋਬਾਰ ਵਿੱਚ BSE ਸੈਂਸੈਕਸ 800 ਅੰਕਾਂ ਤੋਂ ਵੱਧ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50 ਇੰਡੈਕਸ 24,400 ਤੋਂ ਹੇਠਾਂ ਆ ਗਿਆ। ਸਵੇਰੇ 10 ਵਜੇ, ਸੈਂਸੈਕਸ 811.53 ਅੰਕ ਜਾਂ 1.02% ਡਿੱਗ ਕੇ 78,461.80 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 217.80 ਅੰਕ ਜਾਂ 0.89% ਡਿੱਗ ਕੇ 24,358.80 'ਤੇ ਆ ਗਿਆ। ਪਿਛਲੇ ਸੈਸ਼ਨ ਵਿੱਚ, ਸੈਂਸੈਕਸ 753.03 ਅੰਕ ਜਾਂ 0.96% ਵਧ ਕੇ 79,273.33 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ, ਨਿਫਟੀ 211.75 ਅੰਕ ਜਾਂ 0.87% ਵਧ ਕੇ 24,576.60 'ਤੇ ਪਹੁੰਚ ਗਿਆ ਸੀ।
ਬਾਜ਼ਾਰ ਦੀ ਮੌਜੂਦਾ ਸਥਿਤੀ
ਸਵੇਰੇ ਸੈਂਸੈਕਸ 501.85 ਅੰਕ (0.63%) ਦੀ ਗਿਰਾਵਟ ਨਾਲ 78,771.48 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫਟੀ ਵੀ 125.05 ਅੰਕ (0.51%) ਡਿੱਗ ਕੇ 24,451.55 'ਤੇ ਆ ਗਿਆ। ਦੱਸਣਯੋਗ ਹੈ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ ਸੀ, ਜਿੱਥੇ ਸੈਂਸੈਕਸ 79,273.33 ਅਤੇ ਨਿਫਟੀ 24,576.60 ਅੰਕਾਂ 'ਤੇ ਸੀ। ਸੈਂਸੈਕਸ ਦੇ 30 ਮੁੱਖ ਸ਼ੇਅਰਾਂ ਵਿੱਚੋਂ 18 ਵਿੱਚ ਗਿਰਾਵਟ ਦੇਖੀ ਗਈ। ਸਭ ਤੋਂ ਵੱਧ ਨੁਕਸਾਨ HCL Tech ਨੂੰ ਹੋਇਆ, ਜਿਸ ਦਾ ਸ਼ੇਅਰ 7 ਫੀਸਦੀ ਤੋਂ ਵੱਧ ਡਿੱਗ ਗਿਆ।
ਇਸ ਤੋਂ ਇਲਾਵਾ ਟੈਕ ਮਹਿੰਦਰਾ, ਇੰਫੋਸਿਸ, ਟੀ.ਸੀ.ਐੱਸ. (TCS) ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ ਵਿੱਚ 1 ਤੋਂ 3 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
ਦੂਜੇ ਪਾਸੇ ਟਰੈਂਟ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਈਨੈਂਸ, ਸਨ ਫਾਰਮਾ, ਟਾਟਾ ਸਟੀਲ ਅਤੇ ਐੱਸ.ਬੀ.ਆਈ. (SBI) ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ਬਾਜ਼ਾਰ ਡਿੱਗਣ ਦੇ ਮੁੱਖ ਕਾਰਨ
ਸ਼ੇਅਰ ਬਾਜ਼ਾਰ ਵਿੱਚ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਅਤੇ ਈਰਾਨ ਵਿਚਾਲੇ ਵਧਦਾ ਤਣਾਅ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸੀਜ਼ਫਾਇਰ (ਜੰਗਬੰਦੀ) ਨੂੰ ਅੱਗੇ ਵਧਾਉਣ ਦਾ ਐਲਾਨ ਤਾਂ ਕੀਤਾ ਹੈ, ਪਰ ਨਾਲ ਹੀ ਹੋਰਮੁਜ਼ ਜਲਡਮਰੂ (Strait of Hormuz) ਦੀ ਨਾਕਾਬੰਦੀ ਜਾਰੀ ਰੱਖਣ ਦੀ ਗੱਲ ਕਹੀ ਹੈ। ਈਰਾਨ ਨੇ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਨਿਵੇਸ਼ਕਾਂ ਵਿੱਚ ਡਰ ਹੈ ਕਿ ਪੱਛਮੀ ਏਸ਼ੀਆ ਵਿੱਚ ਹਾਲਾਤ ਹੋਰ ਵਿਗੜ ਸਕਦੇ ਹਨ।
ਸੈਕਟਰਵਾਰ ਪ੍ਰਦਰਸ਼ਨ
ਆਈ.ਟੀ. (IT) ਸੈਕਟਰ ਵਿੱਚ 3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦਾ ਮੁੱਖ ਕਾਰਨ ਐੱਚ.ਸੀ.ਐੱਲ. (HCL) ਦੇ ਕਮਜ਼ੋਰ ਨਤੀਜੇ ਦੱਸੇ ਜਾ ਰਹੇ ਹਨ। ਹਾਲਾਂਕਿ, ਐੱਫ.ਐੱਮ.ਸੀ.ਜੀ. (FMCG) ਸੈਕਟਰ ਵਿੱਚ ਕਰੀਬ 1 ਫੀਸਦੀ ਦੀ ਤੇਜ਼ੀ ਦੇਖੀ ਗਈ। ਬ੍ਰੌਡਰ ਮਾਰਕੀਟ (ਮਿਡਕੈਪ ਅਤੇ ਸਮਾਲਕੈਪ) ਦਾ ਪ੍ਰਦਰਸ਼ਨ ਮੁੱਖ ਇੰਡੈਕਸ ਦੇ ਮੁਕਾਬਲੇ ਕੁਝ ਬਿਹਤਰ ਰਿਹਾ ਹੈ।
ਭਾਰਤੀ ਨਿਰਯਾਤਕਾਂ ਨੂੰ ਟੈਰਿਫ਼ ਰਿਫੰਡ ਮਿਲਣ ਦੀ ਸੰਭਾਵਨਾ ਘੱਟ, ਪਰ ਹੋ ਸਕਦੈ ਇਹ 'ਫ਼ਾਇਦਾ'
NEXT STORY