ਜਲੰਧਰ—ਟੈਸਲਾ ਮੋਟਰਸ ਦੇ ਸੀ.ਈ.ਓ. ਐਲਨ ਮਸਕ ਨੇ ਇਕ ਵਾਰ ਫਿਰ ਮਾਡਲ ਵਾਈ ਦੀ ਤਸਵੀਰ ਸਾਂਝਾ ਕੀਤੀ ਹੈ। ਇਹ ਟੈਸਲਾ ਮੋਟਰਸ ਦੀ ਪਹਿਲੀ ਫੁੱਲੀ ਇਲੈਕਟ੍ਰਾਨਿਕ ਕੰਪੈਕਟ ਐੱਸ.ਯੂ.ਵੀ. ਹੈ। ਕੰਪਨੀ ਨੇ ਇਸ ਦਾ ਕੰਸੈਪਟ ਜੂਨ 2017 'ਚ ਦਿਖਾਇਆ ਸੀ ਅਤੇ ਇਸ ਦਾ ਪ੍ਰੋਡਕਸ਼ਨ ਮਾਡਲ 2020 'ਚ ਸ਼ੁਰੂ ਹੋਵੇਗਾ। ਟੈਸਲਾ ਵਾਈ ਨੂੰ ਮਾਡਲ 3 ਵਾਲੇ ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ।

ਉਮੀਦ ਹੈ ਕਿ ਮਾਡਲ 3 ਅਤੇ ਮਾਡਲ ਵਾਈ 'ਚ ਕਈ ਪਾਰਟਸ ਮਿਲਦੇ-ਜੁਲਦੇ ਹੋਣਗੇ ਜਿਸ ਨਾਲ ਕੰਪਨੀ ਨੂੰ ਇਸ ਦੇ ਪ੍ਰੋਡਕਸ਼ਨ 'ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਵੇਗੀ। ਮਾਡਲ 3 ਦੀ ਡਿਮਾਂਡ ਕਾਫੀ ਜ਼ਿਆਦਾ ਹੈ ਅਜਿਹੇ 'ਚ ਕੰਪਨੀ ਮਾਡਲ ਵਾਈ 'ਚ ਮਾਡਲ 3 ਵਾਲੇ ਪਾਰਟਸ ਦਾ ਇਸਤੇਮਾਲ ਕਰ ਸਮੇਂ ਦੀ ਬਚਤ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਮਾਡਲ ਵਾਈ ਨੂੰ ਵੀ ਮਾਡਲ 3 ਦੀ ਤਰ੍ਹਾਂ ਵਧੀਆ ਪ੍ਰਤੀਕਿਰਿਆਵਾਂ ਮਿਲਣਗੀਆਂ। ਮਾਡਲ 3 ਦੀ ਤਰ੍ਹਾਂ ਮਾਡਲ ਵਾਈ ਨੂੰ ਵੀ ਸਟੈਂਡਰਡ ਅਤੇ ਲੋਂਗ-ਰੇਂਜ ਵਰਜ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਮਾਡਲ 3 ਦਾ ਸਟੈਂਡਰਡ ਵਰਜ਼ਨ 350 ਕਿਮੀ ਅਤੇ ਲੋਂਗ-ਰੇਂਜ ਵਰਜ਼ਨ 500 ਕਿਮੀ ਦਾ ਸਫਰ ਤੈਅ ਕਰਦਾ ਹੈ। ਮਾਡਲ ਵਾਈ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਆਉਣ ਵਾਲੇ ਸਾਲਾਂ 'ਚ ਟੈਸਲਾ ਦੀਆਂ ਕਾਰਾਂ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਣਗੀਆਂ। ਭਾਰਤ 'ਚ ਇੰਨ੍ਹਾਂ ਦਿਨੀਂ ਕੰਪੈਕਟ ਐੱਸ.ਯੂ.ਵੀ. ਦੀ ਮੰਗ ਕਾਫੀ ਜ਼ਿਆਦਾ ਹੈ।
ਗੁਜਰਾਤ 'ਚ ਪਲਾਸਟਿਕ 'ਤੇ ਪਾਬੰਦੀ ਨਾਲ 2000 ਤੋਂ ਜ਼ਿਆਦਾ ਇਕਾਈਆਂ 'ਤੇ ਖ਼ਤਰਾ
NEXT STORY