ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਕੀਮਤ 12.5 ਫ਼ੀਸਦੀ ਵਧ ਕੇ 39,850 ਡਾਲਰ 'ਤੇ ਪਹੁੰਚ ਚੁੱਕੀ ਹੈ। ਇਹ ਜੂਨ ਦੇ ਮੱਧ ਦੇ ਬਾਅਦ ਬਿਟਕੁਆਇਨ ਦੀ ਸਭ ਤੋਂ ਵਧ ਕੀਮਤ ਹੈ। ਇਸ ਦਰਮਿਆਨ ਇਥੇਰੀਅਮ ਦਾ ਭਾਅ 3 ਹਫ਼ਤੇ ਦੇ ਉੱਚ ਪੱਧਰ ਤੱਕ ਪਹੁੰਚ ਕੇ 2344 ਡਾਲਰ ਦੇ ਭਾਅ 'ਤੇ ਪਹੁੰਚ ਚੁੱਕਾ ਹੈ। ਪਿਛਲੇ ਤਿੰਨ ਮਹੀਨੇ ਦੇ ਭਾਅ ਦੇ ਹਿਸਾਬ ਨਾਲ ਬਿਟਕੁਆਇਨ ਦੇ ਲਈ ਇਹ ਹਫ਼ਤਾ ਸਭ ਤੋਂ ਬਿਹਤਰ ਕਿਹਾ ਜਾ ਸਕਦਾ ਹੈ। ਬਿਟਕੁਆਇਨ ਦੇ ਭਾਅ ਵਿਚ ਤੇਜ਼ੀ ਆਉਣ ਦੇ ਬਾਅਦ ਹੁਣ ਇਸ ਨੂੰ ਸ਼ਾਰਟ ਕਰਨ ਵਾਲੇ ਕਾਰੋਬਾਰੀਆਂ ਦਾ ਰੁਝਾਨ ਬਦਲ ਚੁੱਕਾ ਹੈ।
ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਲਈ ਵੱਡੀ ਰਾਹਤ : 620 ਜ਼ਰੂਰੀ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟੀਆਂ
ਬਿਟਕੁਆਇਨ ਦੇ ਭਾਅ ਵਿਚ ਵਾਧਾ
ਸੋਮਵਾਰ ਨੂੰ ਕ੍ਰਿਪਟੋਕੰਰਸੀ ਮਾਰਕਿਟ ਵਿਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਹਫ਼ਤੇ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਕ੍ਰਿਪਟੋ ਕਰੰਸੀ ਦੇ ਭਾਅ ਵਿਚ ਰਿਕਵਰੀ ਦਰਜ ਕੀਤੀ ਜਾ ਸਕਦੀ ਹੈ। ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਨ ਵਾਲੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਪਿਛਲੇ ਹਫ਼ਤੇ ਇਸ ਨੂੰ ਸਪੋਰਟ ਕਰਨ ਦੇ ਕਾਰਨ ਸਾਰੀਆਂ ਕ੍ਰਿਪਟੋਕਰੰਸੀ ਦੇ ਭਾਅ ਵਿਚ ਮਜਬੂਤੀ ਦਰਜ ਕੀਤੀ ਜਾ ਸਕਦੀ ਹੈ । ਜੇਕਰ ਗੱਲ ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋ ਕਰੰਸੀ ਦੇ ਭਾਅ ਵਿਚ ਮਜ਼ਬੂਤੀ ਦਰਜ ਕੀਤੀ ਜਾ ਸਕਦੀ ਹੈ। ਜੇਕਰ ਗੱਲ ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਕੀਤੀ ਜਾਵੇ ਤਾਂ ਇਸ ਦੇ ਭਾਅ 12 ਫ਼ੀਸਦੀ ਚੜ੍ਹ ਕੇ 6 ਹਫ਼ਤਿਆਂ ਦੀ ਉਚਾਈ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇਥੇਰੀਅਮ ਦੇ ਭਾਅ 2300 ਡਾਲਰ ਦੇ ਕਰੀਬ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: Tesla ਕਾਰਾਂ ਨੂੰ ਭਾਰਤ 'ਚ ਲਾਂਚ ਕਰਨ ਲਈ ਬੇਤਾਬ Elon Musk, ਸਰਕਾਰ ਤੋਂ ਕੀਤੀ ਇਹ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਟੁੱਟਿਆ
NEXT STORY