ਨਵੀਂ ਦਿੱਲੀ (ਭਾਸ਼ਾ) - ਕੋਵਿਡ-19 ਦੇ ਇਲਾਜ ਅਤੇ ਰੋਕਥਾਮ ਵਿਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਪੰਜ ਨਾਜ਼ੁਕ ਯੰਤਰ(ਉਪਕਰਣ) ਜਿਵੇਂ ਕਿ ਪਲਸ ਆਕਸੀਮੀਟਰ ਅਤੇ ਡਿਜੀਟਲ ਥਰਮਾਮੀਟਰਾਂ 'ਤੇ ਸਰਕਾਰ ਨੇ ਵਪਾਰਕ ਮੁਨਾਫਿਆਂ ਜਾਂ ਮਾਰਜਨ ਨੂੰ 70 ਪ੍ਰਤੀਸ਼ਤ ਤੱਕ ਸੀਮਤ ਕਰਨ ਦੇ ਨਾਲ ਹੁਣ ਤੱਕ ਲਗਭਗ 620 ਉਤਪਾਦਾਂ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਕੈਮੀਕਲ ਅਤੇ ਖਾਦ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸੀਮਾ 20 ਜੁਲਾਈ ਤੋਂ ਲਾਗੂ ਕੀਤੀ ਗਈ ਹੈ।
13 ਜੁਲਾਈ ਨੂੰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨ.ਪੀ.ਪੀ.ਏ.) ਨੇ ਡਰੱਗਜ਼ ਪ੍ਰਾਈਜ਼ ਕੰਟਰੋਲ ਆਰਡਰ (ਡੀ.ਪੀ.ਸੀ.ਓ.) 2013 ਦੇ ਪੈਰਾ 19 ਅਧੀਨ ਪ੍ਰਾਪਤ ਅਸਾਧਾਰਣ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜ ਮੈਡੀਕਲ ਉਪਕਰਣਾਂ - ਆਕਸੀਮੀਟਰ, ਗਲੂਕੋਮੀਟਰ, ਬੀ.ਪੀ. ਮਾਨਿਟਰ, ਨੇਬੁਲਾਈਜ਼ਰ ਅਤੇ ਡਿਜੀਟਲ ਥਰਮਾਮੀਟਰ ਦੇ ਵਪਾਰ ਮਾਰਜਨ ਉੱਤੇ ਸੀਮਾ ਲਗਾ ਦਿੱਤੀ ਹੈ। ਪ੍ਰਾਈਸ ਟੂ ਡਿਸਟ੍ਰੀਬਿਊਟਰ (ਪੀ.ਟੀ.ਡੀ.) ਜਾਂ ਡਿਸਟ੍ਰੀਬਿਊਟਰ ਨੂੰ ਮਿਲਣ ਵਾਲੀ ਕੀਮਤ ਦੇ ਪੱਧਰ 'ਤੇ ਲਾਭ ਨੂੰ 70 ਪ੍ਰਤੀਸ਼ਤ ਤੱਕ ਸੀਮਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Bitcoin ਸਮੇਤ ਇਨ੍ਹਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲਿਆਂ 'ਤੇ IT ਵਿਭਾਗ ਕੱਸੇਗਾ ਸ਼ਿਕੰਜਾ
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, “ਇਸ ਦੇ ਅਨੁਸਾਰ 23 ਜੁਲਾਈ 2021 ਤੱਕ ਇਨ੍ਹਾਂ ਮੈਡੀਕਲ ਉਪਕਰਣਾਂ ਦੇ ਕੁੱਲ 684 ਉਤਪਾਦਾਂ / ਬ੍ਰਾਂਡਾਂ ਦੀ ਰਿਪੋਰਟ ਕੀਤੀ ਗਈ ਹੈ ਅਤੇ 620 ਉਤਪਾਦਾਂ / ਬ੍ਰਾਂਡਾਂ (91 ਪ੍ਰਤੀਸ਼ਤ) ਨੇ ਮੈਕਸਿਮ ਰੀਟੇਲ ਪ੍ਰਾਈਸ (ਐਮ.ਆਰ.ਪੀ.) ਵਿੱਚ ਕਮੀ ਦੀ ਜਾਣਕਾਰੀ ਦਿੱਤੀ ਹੈ।" ਪਲਸ ਆਕਸੀਮੀਟਰ ਦੇ ਇਕ ਆਯਾਤਿਤ ਬ੍ਰਾਂਡ ਵਲੋਂ ਵੱਧ ਤੋਂ ਵੱਧ ਕਟੌਤੀ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਵਿਚ ਪ੍ਰਤੀ ਯੂਨਿਟ 2,95,375 ਰੁਪਏ ਦੀ ਕਮੀ ਦੇਖੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਸਾਰੀਆਂ ਸ਼੍ਰੇਣੀਆਂ ਵਿਚ ਆਯਾਤ ਅਤੇ ਘਰੇਲੂ ਬ੍ਰਾਂਡਾਂ ਨੇ ਐਮ.ਆਰ.ਪੀ. ਘੱਟ ਕਰਨ ਦੀ ਰਿਪੋਰਟ ਦਿੱਤੀ ਹੈ। ਅਯਾਤਕਾਂ ਨੇ ਕੀਮਤਾਂ ਵਿਚ ਸਭ ਤੋਂ ਜ਼ਿਆਦਾ ਕਮੀ ਪਲਸ ਆਕਸੀਮੀਟਰ, ਬਲੱਡ ਪ੍ਰੈਸ਼ਰ ਮਾਨੀਟਰਿੰਗ ਮਸ਼ੀਨ ਅਤੇ ਨੈਬੁਲਾਇਜ਼ਰ 'ਤੇ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਦੱਸਿਆ ਵਪਾਰ ਲਈ ‘ਚੁਣੌਤੀਪੂਰਨ ਸਥਾਨ’, ਭਰੋਸੇਯੋਗ ਮਾਹੌਲ ਲਈ ਦਿੱਤਾ ਇਹ ਸੁਝਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ SBI ਦੀ ਪਹਿਲੀ ਸ਼ਾਖਾ ਦਾ ਕੀਤਾ ਉਦਘਾਟਨ
NEXT STORY