ਨਵੀਂ ਦਿੱਲੀ - ਬੈਟਰ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਸ਼ਾਲ ਗਰਗ, ਜਿਨ੍ਹਾਂ ਨੇ ਜ਼ੂਮ ਕਾਲਾਂ 'ਤੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਹੁਣ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੀ ਡਿਜੀਟਲ ਮੋਰਟਗੇਜ ਕੰਪਨੀ ਦੇ ਬੋਰਡ ਦੇ ਈ-ਮੇਲ ਤੋਂ ਮਿਲੀ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਗਰਗ ਨੇ ਜ਼ੂਮ ਕਾਲ ਰਾਹੀਂ 900 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਸੀ। ਉਸ ਦਾ ਵੀਡੀਓ ਵਾਇਰਲ ਹੋ ਗਿਆ ਸੀ। ਗਰਗ ਨੇ ਛਾਂਟੀ ਦੇ ਤਰੀਕੇ ਦੀ ਆਲੋਚਨਾ ਹੋਣ ਤੋਂ ਬਾਅਦ ਮੁਆਫੀ ਮੰਗ ਲਈ ਸੀ।
ਇਹ ਵੀ ਪੜ੍ਹੋ : Amazon ਨੂੰ ਵੱਡਾ ਝਟਕਾ, ਇਟਲੀ 'ਚ ਕੰਪਨੀ ਨੂੰ ਇਸ ਦੋਸ਼ ਕਾਰਨ ਲੱਗਾ 9.6 ਹਜ਼ਾਰ ਕਰੋੜ ਦਾ ਜੁਰਮਾਨਾ
ਇਹ ਵਿਅਕਤੀ ਵਿਸ਼ਾਲ ਗਰਗ ਦੀ ਥਾਂ ਲੈਣਗੇ
ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਵਾਈਸ ਨੇ ਇਕ ਈ-ਮੇਲ 'ਚ ਕਿਹਾ ਕਿ ਵਿਸ਼ਾਲ ਗਰਗ ਦੀ ਜਗ੍ਹਾ 'ਤੇ ਮੁੱਖ ਵਿੱਤੀ ਅਧਿਕਾਰੀ ਕੇਵਿਨ ਰਿਆਨ ਕੰਪਨੀ ਦੇ ਰੋਜ਼ਾਨਾ ਦੇ ਫੈਸਲੇ ਲੈਣਗੇ ਅਤੇ ਬੋਰਡ ਆਫ ਡਾਇਰੈਕਟਰਜ਼ ਨੂੰ ਰਿਪੋਰਟ ਕਰਨਗੇ। ਰਿਪੋਰਟ ਅਨੁਸਾਰ, Better.com ਦੇ ਬੋਰਡ ਨੇ ਲੀਡਰਸ਼ਿਪ ਅਤੇ ਸੱਭਿਆਚਾਰਕ ਮੁਲਾਂਕਣ ਦੇ ਕੰਮ ਲਈ ਇੱਕ ਤੀਜੀ ਧਿਰ ਦੀ ਫਰਮ ਨੂੰ ਵੀ ਸ਼ਾਮਲ ਕੀਤਾ ਹੈ।
ਜ਼ੂਮ ਦੇ ਜ਼ਰੀਏ ਆਯੋਜਿਤ ਵੈਬੀਨਾਰ ਦੌਰਾਨ, ਗਰਗ ਨੇ ਅਚਾਨਕ 900 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸਨੇ ਮਾਰਕੀਟ ਦੀ ਕੁਸ਼ਲਤਾ, ਪ੍ਰਦਰਸ਼ਨ ਅਤੇ ਉਤਪਾਦਕਤਾ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਅਤੇ ਭਾਰਤ ਵਿੱਚ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। Better.com ਦੀ ਸਥਾਪਨਾ ਸਾਲ 2016 ਵਿੱਚ ਕੀਤੀ ਗਈ ਸੀ ਅਤੇ ਇਸਦਾ ਮੁੱਖ ਦਫਤਰ ਨਿਊਯਾਰਕ ਵਿੱਚ ਸਥਿਤ ਹੈ। ਇਹ ਆਨਲਾਈਨ ਪਲੇਟਫਾਰਮਾਂ ਰਾਹੀਂ ਮਾਰਟਗੇਜ ਅਤੇ ਬੀਮਾ ਉਤਪਾਦ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਏਲਨ ਮਸਕ ਨੇ ਫਿਰ ਵੇਚੇ ਟੈਸਲਾ ਦੇ ਸ਼ੇਅਰ, ਇੱਕ ਦਿਨ 'ਚ 1,20,959 ਕਰੋੜ ਰੁਪਏ ਦਾ ਹੋਇਆ ਨੁਕਸਾਨ
ਇਸ ਤਰ੍ਹਾਂ ਸੀਈਓ ਨੇ ਅਫਸੋਸ ਪ੍ਰਗਟ ਕੀਤਾ
ਅਮਰੀਕੀ ਕੰਪਨੀ ਬੈਟਰ ਡਾਟ ਕਾਮ ਦੇ ਸੀਈਓ ਵਿਸ਼ਾਲ ਗਰਗ ਨੇ ਜ਼ੂਮ 'ਤੇ ਆਨਲਾਈਨ ਕਾਲ ਦੌਰਾਨ 900 ਕਰਮਚਾਰੀਆਂ ਦੀ ਛਾਂਟੀ ਕਰਨ ਦੇ ਆਪਣੇ ਫੈਸਲੇ 'ਤੇ ਅਫਸੋਸ ਜ਼ਾਹਰ ਕੀਤਾ ਹੈ। ਉਸ ਨੇ ਆਪਣੇ ਇਸ ਤਰੀਕੇ ਲਈ ਮੁਲਾਜ਼ਮਾਂ ਤੋਂ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ। ਇਸ ਪੱਤਰ ਵਿੱਚ ਵਿਸ਼ਾਲ ਗਰਗ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਦਾ ਤਰੀਕਾ ਗਲਤ ਸੀ ਅਤੇ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ।
ਸੀਈਓ ਨੂੰ ਬਾਅਦ ਵਿੱਚ ਗਲਤੀ ਦਾ ਹੋਇਆ ਅਹਿਸਾਸ
ਇਸ ਤੋਂ ਪਹਿਲਾਂ, ਕਰਮਚਾਰੀਆਂ ਨੂੰ ਲਿਖੇ ਆਪਣੇ ਪੱਤਰ ਵਿੱਚ, ਵਿਸ਼ਾਲ ਗਰਗ ਨੇ ਕਿਹਾ ਸੀ, "ਮੈਂ ਉਨ੍ਹਾਂ ਲੋਕਾਂ ਦਾ ਸਨਮਾਨ ਅਤੇ ਧੰਨਵਾਦ ਪ੍ਰਗਟ ਕਰਨ ਵਿੱਚ ਅਸਫਲ ਹਾਂ ਜਿਨ੍ਹਾਂ ਨੇ ਕੰਪਨੀ ਵਿੱਚ ਆਪਣਾ ਅਮੁੱਲ ਯੋਗਦਾਨ ਪਾਇਆ ਹੈ। ਹਾਲਾਂਕਿ ਮੈਂ ਅਜੇ ਵੀ ਛੁੱਟੀ ਦੇ ਆਪਣੇ ਫੈਸਲੇ 'ਤੇ ਕਾਇਮ ਹਾਂ, ਜਿਸ ਤਰ੍ਹਾਂ ਮੈਂ ਇਸਨੂੰ ਲਾਗੂ ਕੀਤਾ ਉਹ ਗਲਤ ਸੀ। ਮੈਂ ਇਹ ਕਰ ਕੇ ਤੁਹਾਨੂੰ ਸਾਰਿਆਂ ਨੂੰ ਸ਼ਰਮਿੰਦਾ ਕੀਤਾ ਹੈ। ਉਸ ਨੇ ਅੱਗੇ ਲਿਖਿਆ ਕਿ ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਜਿਸ ਤਰ੍ਹਾਂ ਮੈਂ ਛਾਂਟੀ ਬਾਰੇ ਜਾਣਕਾਰੀ ਦਿੱਤੀ, ਉਸ ਨਾਲ ਸਥਿਤੀ ਵਿਗੜ ਗਈ।
ਇਹ ਵੀ ਪੜ੍ਹੋ : ਨਹੀਂ ਚਲਿਆ ਰਕੇਸ਼ ਝੁਨਝੁਨਵਾਲਾ ਦਾ ਜਾਦੂ, Star Health ਨੇ ਕਰਵਾਇਆ ਨਿਵੇਸ਼ਕਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਲਈ ਮਨਜ਼ੂਰ ਹੋਏ 848 ਕਰੋੜ, ਸਿਰਫ਼ ਇਸ਼ਤਿਹਾਰਾਂ 'ਤੇ ਹੀ ਖ਼ਰਚ ਦਿੱਤਾ 80 ਫ਼ੀਸਦੀ
NEXT STORY