ਮੁੰਬਈ - ਜੇ ਤੁਸੀਂ ਸੋਨੇ ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸੋਨਾ ਖਰੀਦਣ ਦਾ ਸਹੀ ਸਮਾਂ ਹੋ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੇ ਅਸੀਂ ਪਿਛਲੇ ਇੱਕ ਹਫਤੇ ਦੀ ਗੱਲ ਕਰੀਏ ਤਾਂ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਵਿਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 2000 ਪ੍ਰਤੀ 10 ਤੋਂ ਜ਼ਿਆਦਾ ਘਟੀ ਹੈ। ਅਜਿਹੀ ਸਥਿਤੀ ਵਿਚ ਇਹ ਸਸਤਾ ਵਿਚ ਸੋਨਾ ਖਰੀਦਣ ਦਾ ਸਹੀ ਮੌਕਾ ਹੈ।
ਜਲਦੀ ਹੀ ਵਧ ਸਕਦੀਆਂ ਹਨ ਕੀਮਤਾਂ
ਵਸਤੂ ਮਾਹਰਾਂ ਅਨੁਸਾਰ ਜੁਲਾਈ ਤੋਂ ਬਾਅਦ ਸੋਨਾ ਮਹਿੰਗਾ ਹੋਵੇਗਾ। ਇਸ ਲਈ ਸੋਨੇ ਵਿਚ ਕੀਤਾ ਗਿਆ ਨਿਵੇਸ਼ ਭਾਰੀ ਲਾਭ ਦਵਾਏਗਾ। ਕੀਮਤੀ ਧਾਤੂ ਦੀ ਕੀਮਤ ਵਿਚ ਇਹ ਗਿਰਾਵਟ ਅਸਥਾਈ ਹੈ ਅਤੇ ਸੋਨੇ ਦੇ ਨਿਵੇਸ਼ਕਾਂ ਨੂੰ ਇਸ ਗਿਰਾਵਟ ਦੇ ਦੌਰ ਵਿਚ ਕੀਤੀ ਗਈ ਖ਼ਰੀਦਦਾਰੀ ਨੂੰ ਇਕ ਮੌਕੇ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ। ਸਰਾਫਾ ਮਾਹਰਾਂ ਅਨੁਸਾਰ ਸੋਨੇ ਦੀ ਕੀਮਤ ਜਲਦੀ ਹੀ ਵਾਧਾ ਦਰਜ ਕਰੇਗੀ ਅਤੇ ਇਕ ਮਹੀਨੇ ਵਿਚ 48,500 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਇਕ ਮਹੀਨੇ ਵਿਚ ਸਭ ਤੋਂ ਹੇਠਲਾ ਪੱਧਰ
ਸੋਨੇ ਦੀ ਕੀਮਤ ਇਕ ਮਹੀਨੇ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਚਾਂਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਆਈ ਗਿਰਾਵਟ ਦੇ ਵਿਚਕਾਰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਗੁੱਡ ਰਿਟਰਨਜ਼ ਵੈਬਸਾਈਟ ਅਨੁਸਾਰ ਸ਼ੁੱਕਰਵਾਰ ਨੂੰ 22 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 47,410 ਰੁਪਏ ਤੋਂ ਹੇਠਾਂ 47,350 ਰੁਪਏ 'ਤੇ ਆ ਗਈ। ਦੂਜੇ ਪਾਸੇ ਜੇ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਇਸਦਾ ਰੇਟ 70,300 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।
ਇਹ ਵੀ ਪੜ੍ਹੋ : Paytm ਦੇ IPO ਤੋਂ ਪਹਿਲਾਂ ਕੰਪਨੀ ਦੇ ਪ੍ਰਮੋਟਰ ਨਹੀਂ ਰਹਿਣਗੇ ਵਿਜੇ ਸ਼ੇਖਰ ਸ਼ਰਮਾ, ਬੈਠਕ ’ਚ ਹੋਵੇਗਾ ਫੈਸਲਾ
ਇਸੇ ਤਰ੍ਹਾਂ ਸ਼ੁੱਕਰਵਾਰ ਨੂੰ 24 ਕੈਰਟ ਸੋਨੇ ਦੀ ਕੀਮਤ 60 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ 48,350 ਰੁਪਏ 'ਤੇ ਆ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 48,410 ਰੁਪਏ ਸੀ। ਤੁਹਾਨੂੰ ਦੱਸ ਦੇਈਏ ਕਿ ਸੋਨੇ ਦੀ ਦਰ ਰਿਕਾਰਡ ਉੱਚੇ ਤੋਂ 9,000 ਰੁਪਏ ਸਸਤੀ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਅਗਸਤ ਵਿਚ ਸੋਨੇ ਦੀ ਕੀਮਤ 56,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਚਲੀ ਗਈ ਸੀ।
ਜਾਣੋ ਹੁਣ ਤਾਜ਼ਾ ਰੇਟ ਕੀ ਹੈ?
ਗੁੱਡ ਰਿਟਰਨਜ਼ ਵੈਬਸਾਈਟ ਦੇ ਅਨੁਸਾਰ ਰਾਜਧਾਨੀ ਦਿੱਲੀ ਵਿੱਚ 22 ਕੈਰਟ ਸੋਨੇ ਦੀ ਕੀਮਤ 47,000 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨੱਈ ਵਿਚ 45,150 ਰੁਪਏ ਵਿਚ ਆਇਆ। ਮੁੰਬਈ 'ਚ 10 ਗ੍ਰਾਮ ਸੋਨੇ ਦੀ ਦਰ 47,350 ਰੁਪਏ ਹੈ। ਕੋਲਕਾਤਾ ਵਿਚ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 47,180 ਰੁਪਏ ਹੈ।
ਇਹ ਵੀ ਪੜ੍ਹੋ : ਜਲਦ ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਘਟਾਈ ਦਰਾਮਦ ਡਿਊਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿਵੇਸ਼ਕਾਂ ਲਈ ਫਿਰ ਮੌਕਾ, 23 ਜੂਨ ਨੂੰ ਖੁੱਲ੍ਹ ਰਿਹੈ 800 ਕਰੋੜ ਦਾ ਇਹ IPO
NEXT STORY