ਨਵੀਂ ਦਿੱਲੀ - ਸਰਕਾਰ ਨੇ ਪਾਮ ਤੇਲ ਸਮੇਤ ਖਾਣ ਵਾਲੇ ਤੇਲਾਂ ਦੀ ਦਰਾਮਦ ਡਿਊਟੀ ਮੁੱਲ ਵਿਚ ਪ੍ਰਤੀ ਟਨ 112 ਡਾਲਰ ਦੀ ਕਟੌਤੀ ਕੀਤੀ ਹੈ। ਮਾਹਰ ਕਹਿੰਦੇ ਹਨ ਕਿ ਇਸ ਨਾਲ ਖਾਣ ਵਾਲੇ ਤੇਲ ਦੀਆਂ ਘਰੇਲੂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕੱਚੇ ਪਾਮ ਤੇਲ ਦੇ ਆਯਾਤ 'ਤੇ ਡਿਊਟੀ ਮੁੱਲ ਵਿਚ 86 ਡਾਲਰ ਪ੍ਰਤੀ ਟਨ ਅਤੇ ਆਰਬੀਡੀ (ਰਿਫਾਇੰਡ, ਬਲੀਚ ਅਤੇ ਡੀਓਡੋਰਾਈਜ਼ਡ) ਅਤੇ ਕੱਚੇ ਪਾਮੋਲਿਨ ਦੇ ਆਯਾਤ 'ਤੇ ਡਿਊਟੀ ਮੁੱਲ ਵਿਚ 112 ਡਾਲਰ ਪ੍ਰਤੀ ਟਨ ਦੀ ਕਟੌਤੀ ਕੀਤੀ ਗਈ ਹੈ।
ਘੱਟ ਹੋ ਸਕਦੀਆਂ ਹਨ ਖਾਣ ਵਾਲੇ ਤੇਲ ਦੀਆਂ ਕੀਮਤਾਂ
ਕੱਚੇ ਸੋਇਆਬੀਨ ਦੇ ਤੇਲ ਦੀ ਅਧਾਰ ਦਰਾਮਦ ਕੀਮਤ ਵਿਚ ਵੀ ਪ੍ਰਤੀ ਟਨ 37 ਡਾਲਰ ਦੀ ਕਮੀ ਕੀਤੀ ਗਈ ਹੈ। ਖਾਣ ਵਾਲੇ ਤੇਲ ਦੀ ਦਰਾਮਦ ਡਿਊਟੀ ਕੀਮਤ ਵਿਚ ਤਬਦੀਲੀ ਵੀਰਵਾਰ (17 ਜੂਨ) ਤੋਂ ਲਾਗੂ ਹੋ ਜਾਵੇਗੀ। ਟੈਕਸ ਮਾਹਰਾਂ ਨੇ ਕਿਹਾ ਕਿ ਡਿਊਟੀ ਮੁੱਲ ਵਿਚ ਕਮੀ ਘਰੇਲੂ ਬਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਕਮੀ ਲਿਆ ਸਕਦੀ ਹੈ ਕਿਉਂਕਿ ਇਹ ਬੇਸ ਆਯਾਤ ਮੁੱਲ ਉੱਤੇ ਅਦਾ ਕਰਨ ਵਾਲੀ ਕਸਟਮ ਡਿਊਟੀ ਨੂੰ ਘਟਾਉਂਦੀ ਹੈ।
ਏ.ਐੱਮ.ਆਰ.ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਸਾਂਝੇਦਾਰ ਰਜਤ ਮੋਹਨ ਨੇ ਕਿਹਾ ਕਿ ਦੇਸ਼ ਵਿਚ ਘਰੇਲੂ ਉਤਪਾਦਨ ਅਤੇ ਖਾਣਯੋਗ ਤੇਲ ਬੀਜਾਂ ਦੀ ਮੰਗ ਵਿਚ ਬਹੁਤ ਵੱਡਾ ਪਾੜਾ ਹੈ ਜਿਸ ਕਾਰਨ ਉਹ ਵੱਡੀ ਮਾਤਰਾ ਵਿੱਚ ਦਰਾਮਦ ਕੀਤੇ ਜਾਂਦੇ ਹਨ। ਉਨ੍ਹਾਂ ਦੀਆਂ ਪ੍ਰਚੂਨ ਕੀਮਤਾਂ ਪਿਛਲੇ ਕੁਝ ਮਹੀਨਿਆਂ ਵਿਚ ਵੱਧ ਗਈਆਂ ਹਨ।
ਬੇਸ ਆਯਾਤ ਮੁੱਲ ਵਿਚ ਹੋਈ ਇਸ ਤਬਦੀਲੀ ਦਾ ਪ੍ਰਚੂਨ ਕੀਮਤਾਂ ਉੱਤੇ ਅਸਰ ਪੈ ਸਕਦਾ ਹੈ ਬਸ਼ਰਤੇ ਨਿਰਮਾਤਾ, ਵਿਤਰਕ ਅਤੇ ਪ੍ਰਚੂਨ ਵਿਕਰੇਤਾ ਸਮੇਤ ਪੂਰੀ ਸਪਲਾਈ ਚੇਨ ਤੋਂ ਇਸ ਕਟੌਤੀ ਦਾ ਲਾਭ ਉਪਭੋਗਤਾ ਤੱਕ ਪਹੁੰਚਾਇਆ ਜਾਵੇ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੌਤਮ ਅਡਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਟਾਪ 15 ਵਿਚੋਂ ਹੋਏ ਬਾਹਰ
NEXT STORY