ਨਵੀਂ ਦਿੱਲੀ — ਵਾਹਨ ਕੰਪਨੀ ਜਨਰਲ ਮੋਟਰਜ਼ ਭਾਰਤ ਵਿਚ ਆਪਣਾ ਆਖਰੀ ਪਲਾਂਟ ਨੂੰ ਵੀ ਬੰਦ ਕਰਨ ਜਾ ਰਹੀ ਹੈ। ਇਸ ਪਲਾਂਟ ਦੇ ਬੰਦ ਹੋਣ ਦਾ ਕਾਰਨ ਭਾਰਤ ਅਤੇ ਚੀਨ (ਭਾਰਤ ਅਤੇ ਚੀਨ ਦਾ ਟਕਰਾਅ) ਵਿਚਕਾਰ ਵਧਦਾ ਤਣਾਅ ਦੱਸਿਆ ਜਾਂਦਾ ਹੈ। ਜਨਰਲ ਮੋਟਰਜ਼ ਦਾ ਇਹ ਪਲਾਂਟ ਕ੍ਰਿਸਮਿਸ ਦੇ ਦਿਨ 25 ਦਸੰਬਰ ਨੂੰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਮਹਾਰਾਸ਼ਟਰ ਦੇ ਤਾਲੇਗਾਓਂ ਵਿਚ ਸਥਿਤ ਹੈ। ਇਸ ਪਲਾਂਟ ਦੇ ਬੰਦ ਹੋਣ ਨਾਲ 1800 ਕਾਮਿਆਂ ਦੀਆਂ ਨੌਕਰੀਆਂ ’ਤੇ ਸੰਕਟ ਪੈਦਾ ਹੋ ਗਿਆ ਹੈ। ਜੀ.ਐਮ. ਨੇ 1996 ਵਿਚ ਭਾਰਤ ਵਿਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।
1800 ਕਾਮਿਆਂ ਦੀ ਨੌਕਰੀ ’ਤੇ ਸੰਕਟ
ਮਹਾਰਾਸ਼ਟਰ ਵਿਚ ਜਨਰਲ ਮੋਟਰਜ਼ ਦੇ ਪਲਾਂਟ ’ਚ ਲਗਭਗ 1800 ਕਰਮਚਾਰੀ ਨੌਕਰੀ ਕਰਦੇ ਹਨ। ਆਰਥਿਕ ਸੰਕਟ ਨਾਲ ਜੂਝ ਰਹੇ ਜਨਰਲ ਮੋਟਰਜ਼ ਨੇ ਆਪਣੇ ਪਲਾਂਟ ਨੂੰ ਵੇਚਣ ਲਈ ਜਨਵਰੀ ਵਿਚ ਚੀਨੀ ਕੰਪਨੀ ਗ੍ਰੇਟ ਵਾਲ ਮੋਟਰਜ਼ ਨਾਲ ਇੱਕ ਸੌਦਾ ਕੀਤਾ ਸੀ। ਪਰ ਭਾਰਤ ਸਰਕਾਰ ਨੇ ਇਸ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ। ਕੰਪਨੀ ਨੂੰ ਉਮੀਦ ਸੀ ਕਿ ਇਹ ਸੌਦਾ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ, ਪਰ ਭਾਰਤ ਅਤੇ ਚੀਨ ਵਿਚਾਲੇ ਤਣਾਅ ਕਾਰਨ ਭਾਰਤ ਸਰਕਾਰ ਨੇ ਇਸ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ: 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਸਰਕਾਰ ਨੇ ਨਿਵੇਸ਼ ਲਈ ਸਖਤ ਨਿਯਮ ਬਣਾਏ
ਦਰਅਸਲ ਲੱਦਾਖ ਵਿਚ ਚੀਨ ਅਤੇ ਭਾਰਤ ਵਿਚਾਲੇ ਤਣਾਅ ਤੋਂ ਬਾਅਦ ਭਾਰਤ ਨੇ ਚੀਨ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਨਿਵੇਸ਼ ਲਈ ਸਖਤ ਨਿਯਮ ਬਣਾਏ ਸਨ। ਸਰਕਾਰ ਨੇ ਗੁਆਂਢੀ ਦੇਸ਼ਾਂ ਦੇ ਨਿਵੇਸ਼ ਦੇ ਸਾਰੇ ਫੈਸਲਿਆਂ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਸੀ, ਜਿਸਦਾ ਉਦੇਸ਼ ਚੀਨ ਤੋਂ ਨਿਵੇਸ਼ ਨੂੰ ਰੋਕਣਾ ਸੀ। ਸਰਕਾਰ ਨੇ ਕਈ ਸੈਕਟਰਾਂ ਵਿਚ ਚੀਨੀ ਚੀਜ਼ਾਂ ਦੀ ਵਰਤੋਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਚੀਨ ਨਾਲ ਤਣਾਅ ਦੇ ਬਾਅਦ, ਮਹਾਰਾਸ਼ਟਰ ਸਰਕਾਰ ਜੀਐਮ-ਗ੍ਰੇਟ ਵਾਲ ਅਤੇ ਦੋ ਹੋਰ ਸੌਦਿਆਂ ’ਤੇ ਵੀ ਰੋਕ ਲਗਾ ਰਹੀ ਹੈ।
ਇਹ ਵੀ ਪੜ੍ਹੋ: ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ
ਨੋਟ - ਦੇਸ਼ ਵਿਚ ਲਗਾਤਾਰ ਵਧਦੀ ਜਾ ਰਹੀ ਬੇਗੁਜ਼ਗਾਰੀ ਦਰਮਿਆਨ ਕੰਪਨੀ ਦੇ ਇਸ ਪਲਾਂਟ ਦੇ ਬੰਦ ਹੋ ਜਾਣ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਰਕਾਰ ਨੂੰ ਅਪ੍ਰੈਲ ਤੋਂ ਹੁਣ ਤੱਕ ਚੀਨ ਤੋਂ 120-130 FDI ਪ੍ਰਸਤਾਵ ਮਿਲੇ
NEXT STORY