ਬਰਲਿਨ (ਭਾਸ਼ਾ) – ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਮੁੜ ਵਧਣ ਦਰਮਿਆਨ ਜਰਮਨੀ ਦੀ ਅਰਥਵਿਵਸਥਾ ਸਾਲ 2021 ਦੀ ਚੌਥੀ ਤਿਮਾਹੀ ’ਚ 0.7 ਫੀਸਦੀ ਘਟ ਗਈ। ਜਰਮਨੀ ਦੇ ਸੰਘੀ ਸਟੈਟਿਕਸ ਆਫਿਸ ਨੇ ਤਿਮਾਹੀ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਲਗਾਤਾਰ ਦੋ ਤਿਮਾਹੀਆਂ ’ਚ ਤੇਜੀ਼ ਰਹਿਣ ਤੋਂ ਬਾਅਦ ਅਕਤੂਬਰ-ਦਸੰਬਰ 2021 ਦੀ ਤਿਮਾਹੀ ’ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਦਫਤਰ ਨੇ ਕਿਹਾ ਕਿ ਸਾਲ 2021 ਦੇ ਸਮੁੱਚੇ ਸਾਲ ’ਚ ਜਰਮਨੀ ਦਾ ਕੁੱਲ ਘਰੇਲੂ ਉਤਪਾਦ ਇਕ ਸਾਲ ਪਹਿਲਾਂ ਦੀ ਤੁਲਨਾ ’ਚ 2.8 ਫੀਸਦੀ ਵਧਿਆ। ਦਫਤਰ ਨੇ ਦੱਸਿਆ ਕਿ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਯਾਨੀ ਬ੍ਰੈਕਸਿਟ ਤੋਂ ਬਾਅਦ ਬ੍ਰਿਟੇਨ ਨੂੰ ਜਰਮਨੀ ਦੀ ਬਰਾਮਦ ਪਿਛਲੇ ਸਾਲ 2.5 ਫੀਸਦੀ ਘਟਗਈ। ਜਰਮਨੀ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਸੈਂਟਰਲ ਬੈਂਕ ਨੇ ਤੀਜੀ ਤਿਮਾਹੀ 'ਚ 69 ਫੀਸਦੀ ਵੱਧ ਸ਼ੁੱਧ ਲਾਭ ਦਰਜ ਕੀਤਾ
NEXT STORY