ਨਵੀਂ ਦਿੱਲੀ — ਇਲੈਕਟ੍ਰਾਨਿਕਸ ਨਿਰਮਾਣ ਸੇਵਾ ਕੰਪਨੀ ਆਪਟੀਮਸ ਇਲੈਕਟ੍ਰਾਨਿਕਸ (OEL) ਅਗਲੇ ਦੋ ਸਾਲਾਂ 'ਚ 2,000 ਨਿਯੁਕਤੀਆਂ ਕਰੇਗੀ। ਇਸ ਤੋਂ ਇਲਾਵਾ ਕੰਪਨੀ ਆਪਣੀ ਉਤਪਾਦਨ ਸਮਰੱਥਾ ਵਧਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਆਪਟੀਮਸ ਇਲੈਕਟ੍ਰਾਨਿਕਸ ਦੇ ਪ੍ਰਬੰਧ ਨਿਰਦੇਸ਼ਕ ਏ ਗੁਰੂਰਾਜ ਨੇ ਕਿਹਾ ਕਿ ਕੰਪਨੀ ਦੀ ਮੌਜੂਦਾ ਉਤਪਾਦਨ ਸਮਰੱਥਾ ਦੋ ਸਾਲਾਂ ਵਿੱਚ ਪੂਰੀ ਹੋ ਜਾਵੇਗੀ। ਇਸ ਲਈ ਅਸੀਂ ਨਵੀਂ ਨਿਰਮਾਣ ਇਕਾਈ ਸਥਾਪਤ ਕਰਨ ਲਈ ਜਗ੍ਹਾ ਲੱਭ ਰਹੇ ਹਾਂ।
ਇਹ ਵੀ ਪੜ੍ਹੋ : 30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ
ਗੁਰੂਰਾਜ ਨੇ ਕਿਹਾ, "ਸਾਨੂੰ ਇਹ ਦੇਖਣਾ ਹੋਵੇਗਾ ਕਿ ਗਾਹਕਾਂ ਦੀ ਮੰਗ ਕਿਵੇਂ ਰਹਿੰਦੀ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਅਗਲੇ ਡੇਢ ਸਾਲ ਵਿੱਚ ਅਸੀਂ ਸ਼ਾਪ ਫਲੋਰ 'ਤੇ 2,000 ਲੋਕਾਂ ਨੂੰ ਸ਼ਾਮਲ ਕਰ ਲਵਾਂਗੇ।" ਕੰਪਨੀ ਵਿੱਚ ਇਸ ਸਮੇਂ 300 ਕਰਮਚਾਰੀ ਹਨ। OEL ਉਹਨਾਂ ਇਲੈਕਟ੍ਰਾਨਿਕ ਨਿਰਮਾਣ ਸੇਵਾਵਾਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਮੋਬਾਈਲ ਫੋਨਾਂ, IT ਹਾਰਡਵੇਅਰ ਅਤੇ ਦੂਰਸੰਚਾਰ ਉਤਪਾਦਾਂ ਲਈ ਉਤਪਾਦਨ ਅਧਾਰਤ ਪ੍ਰੋਤਸਾਹਨ (PLI) ਸਕੀਮ ਲਈ ਯੋਗ ਹਨ। ਸਰਕਾਰ ਇਸ ਸਕੀਮ ਦੇ ਤਹਿਤ ਕੰਪਨੀਆਂ ਦੁਆਰਾ ਕੀਤੇ ਗਏ ਨਿਵੇਸ਼ ਅਤੇ ਸਾਲ-ਦਰ-ਸਾਲ ਦੇ ਆਧਾਰ 'ਤੇ ਉਨ੍ਹਾਂ ਦੀ ਵਧੀ ਹੋਈ ਵਿਕਰੀ ਲਈ ਪ੍ਰੋਤਸਾਹਨ ਦਿੰਦੀ ਹੈ।
ਗੁਰੂਰਾਜ ਨੇ ਕਿਹਾ, “ਅੱਜ ਤੋਂ ਡੇਢ ਸਾਲ ਵਿੱਚ, ਮੈਨੂੰ ਯਕੀਨ ਹੈ ਕਿ ਅਸੀਂ ਆਪਣੇ ਟੀਚੇ ਹਾਸਲ ਕਰ ਲਵਾਂਗੇ। ਗਾਹਕ OEL ਵਿਸਟ੍ਰੋਨ ਨਾਲ ਕੰਮ ਕਰਨ ਲਈ ਬਹੁਤ ਦਿਲਚਸਪੀ ਦਿਖਾ ਰਹੇ ਹਨ।” OEL ਨੇ ਅਗਸਤ ਵਿੱਚ ਕਿਹਾ ਸੀ ਕਿ ਉਹ ਮੋਬਾਈਲ ਫੋਨਾਂ ਅਤੇ ਦੂਰਸੰਚਾਰ ਉਪਕਰਣਾਂ ਦੇ ਨਿਰਮਾਣ 'ਤੇ 1,350 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ ਉਹ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਸੇਵਾਵਾਂ ਤੋਂ 38,000 ਕਰੋੜ ਰੁਪਏ ਦਾ ਮਾਲੀਆ ਪੈਦਾ ਕਰ ਸਕੇਗਾ ਅਤੇ 11,000 ਨੌਕਰੀਆਂ ਪੈਦਾ ਕਰ ਸਕੇਗਾ।
ਇਹ ਵੀ ਪੜ੍ਹੋ : Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤ ਮੰਤਰਾਲੇ ਨੇ 2021-22 ਬਜਟ ਲਈ ਮੰਗੇ ਇਹ ਸੁਝਾਅ, 15 ਨਵੰਬਰ ਹੈ ਆਖਰੀ ਤਰੀਕ
NEXT STORY