ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਘਰੇਲੂ ਪੱਧਰ ’ਤੇ ਉਤਪਾਦਿਤ ਕੱਚੇ ਤੇਲ ’ਤੇ ਵਿੰਡਫਾਲ ਟੈਕਸ ਨੂੰ 4600 ਰੁਪਏ ਪ੍ਰਤੀ ਟਨ ਤੋਂ ਘਟਾ ਕੇ 2100 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਇਹ ਟੈਕਸ ਸ਼ਨੀਵਾਰ ਤੋਂ ਪ੍ਰਭਾਵੀ ਹੋ ਗਿਆ ਹੈ। ਇਹ ਟੈਕਸ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ (ਐੱਸ. ਏ. ਈ. ਡੀ.) ਦੇ ਰੂਪ ’ਚ ਲਾਇਆ ਜਾਂਦਾ ਹੈ।
ਡੀਜ਼ਲ, ਪੈਟਰੋਲ ਅਤੇ ਜੈੱਟ ਈਂਧਨ (ਏ. ਟੀ. ਐੱਫ.) ਦੀ ਬਰਾਮਦ ’ਤੇ ਐੱਲ. ਏ. ਈ. ਡੀ. ਨੂੰ ‘ਜ਼ੀਰੋ’ ’ਤੇ ਬਰਕਰਾਰ ਰੱਖਿਆ ਿਗਆ ਹੈ। ਅਧਿਕਾਰਕ ਸੂਚਨਾ ’ਚ ਿਕਹਾ ਗਿਆ ਕਿ ਨਵੀਆਂ ਦਰਾਂ 17 ਅਗਸਤ ਤੋਂ ਪ੍ਰਭਾਵੀ ਹੋ ਗਈਆਂ ਹਨ। ਭਾਰਤ ਨੇ ਪਹਿਲੀ ਵਾਰ ਇਕ ਜੁਲਾਈ 2022 ਨੂੰ ਵਿੰਡਫਾਲ ਲਾਭ ’ਤੇ ਟੈਕਸ ਲਾਇਆ, ਜਿਸ ਨਾਲ ਉਹ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ, ਜੋ ਊਰਜਾ ਕੰਪਨੀਆਂ ਦੇ ਅਸਾਧਾਰਨ ਲਾਭ ’ਤੇ ਟੈਕਸ ਲਾਉਂਦੇ ਹਨ। ਹਰ ਪੰਦਰਵਾੜੇ ਪਿਛਲੇ 2 ਹਫਤਿਆਂ ’ਚ ਔਸਤ ਤੇਲ ਕੀਮਤਾਂ ਦੇ ਆਧਾਰ ’ਤੇ ਟੈਕਸ ਦਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
ਸਰਕਾਰ ਨੇ ਇੰਡੀਆ AI ਮਿਸ਼ਨ ਤਹਿਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਾਲਿਆਂ ਲਈ ਬੋਲੀਆਂ ਮੰਗਵਾਈਆਂ
NEXT STORY