ਨਵੀਂ ਦਿੱਲੀ- ਰੱਖਿਆ, ਪੁਲਾੜ ਅਤੇ ਬੈਟਰੀ ਸਟੋਰੇਜ ਉਦਯੋਗਾਂ ਦੇ ਲਈ ਜ਼ਰੂਰੀ ਖਣਿਜਾਂ ਦੇ ਮਾਮਲੇ 'ਚ ਦੇਸ਼ ਦੀ ਆਤਮਨਿਰਭਰਤਾ ਵਧਾਉਣ ਦੀ ਸੋਚ ਨਾਲ ਸਰਕਾਰ ਨੇ ਚਾਰ ਪ੍ਰਮੁੱਖ ਖਣਿਜ ਲੀਥੀਅਮ, ਬੈਰੀਲੀਅਮ, ਨਿਯੋਬੀਅਮ ਅਤੇ ਟੈਂਟਲਮ ਦੇ ਨਿਰਯਾਤ 'ਤੇ ਰੋਕ ਲਗਾਉਣ ਬਾਰੇ ਸੋਚ ਰਹੀ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦੱਸਿਆ, 'ਰਾਸ਼ਟਰੀ ਸੁਰੱਖਿਆ ਅਤੇ ਤਕਨੀਕੀ ਵਿਕਾਸ ਦੇ ਲਿਹਾਜ਼ ਨਾਲ ਮਹੱਤਵਪੂਰਨ ਖੇਤਰਾਂ ਲਈ ਬਹੁਤ ਜ਼ਰੂਰੀ ਹਨ। ਇਸ ਲਈ ਸਰਕਾਰ ਇਨ੍ਹਾਂ ਦੇ ਨਿਰਯਾਤ 'ਤੇ ਰੋਕ ਲਗਾਉਣ ਬਾਰੇ ਸੋਚ ਰਹੀ ਹੈ। ਇਹ ਯੋਜਨਾ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਸਰਕਾਰ ਨੇ ਜੰਮੂ ਦੇ ਰਿਆਸੀ ਜ਼ਿਲ੍ਹੇ 'ਚ ਮਿਲੇ 59 ਲੱਖ ਟਨ ਲੀਥੀਅਮ ਭੰਡਾਰ ਦੀ ਨੀਲਾਮੀ ਇਸੇ ਸਾਲ ਕਰਾਉਣ ਦਾ ਫ਼ੈਸਲਾ ਲੈ ਚੁੱਕੀ ਹੈ।
ਪਰਮਾਣੂ ਊਰਜਾ ਵਿਭਾਗ ਨੇ ਚਿੰਤਾ ਜਤਾਈ ਸੀ ਕਿ ਨਿਜੀ ਇਕਾਈਆਂ ਦੇ ਖੁਦਾਈ ਕਰਨ 'ਤੋਂ ਬਾਅਦ ਦੇਸ਼ 'ਤੋਂ ਪਰਮਾਣੂ ਖਣਿਜਾਂ ਦਾ ਨਿਰਯਾਤ ਕਰ ਸਕਦੀਆਂ ਹਨ। ਇਸ 'ਤੇ ਖਾਣ ਮੰਤਰਾਲੇ ਨੇ ਦੇਸ਼ ਦੇ ਅੰਦਰ ਕੱਢੇ ਗਏ ਖਣਿਜਾਂ ਦੇ ਨਿਰਯਾਤ 'ਤੇ ਰੋਕ ਲਗਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਫ਼ੈਸਲੇ ਲਈ ਭੱਜ-ਦੌੜ ਕਰਨ ਵਾਲਾ ਖਾਣ ਮੰਤਰਾਲਾ ਨੀਤੀ 'ਚ ਬਦਲਾਅ ਦੀ ਰਸਮੀ ਸੂਚਨਾ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੂੰ ਦੇਣ ਜਾ ਰਿਹਾ ਹੈ।
ਫਿਲਹਾਲ ਭਾਰਤ ਇਨ੍ਹਾਂ ਚਾਰ ਖਣਿਜਾਂ ਦੀ ਪੂਰਤੀ ਬਰਾਮਦ ਰਾਹੀਂ ਪੂਰਾ ਕਰਦਾ ਹੈ ਪਰ ਇਨ੍ਹਾਂ ਖਣਿਜਾਂ ਦੀ ਕੁਝ ਮਾਤਰਾ ਪ੍ਰੋਸੈਸਿੰਗ 'ਤੋਂ ਬਾਅਦ ਨਿਰਯਾਤ ਵੀ ਕੀਤੀ ਜਾਂਦੀ ਹੈ। ਇਸ ਲਈ ਇਹ ਅਜੇ ਤੈਅ ਨਹੀਂ ਹੋਇਆ ਕਿ ਪ੍ਰੋਸੈੱਸ ਕੀਤੇ ਜਾਣ 'ਤੋਂ ਬਾਅਦ ਖਣਿਜਾਂ ਦਾ ਨਿਰਯਾਤ ਕੀਤਾ ਜਾਵੇਗਾ ਜਾਂ ਨਹੀਂ। ਕਾਰਬਨ ਨਿਕਾਸ ਘੱਟ ਕਰਨ ਦੇ ਸੰਕਲਪ ਨਾਲ ਦੇਸ਼ ਸਵੱਛ ਊਰਜਾ ਤਕਨੀਕ ਨੂੰ ਉਤਸਾਹਿਤ ਕਰ ਰਿਹਾ ਹੈ। ਅਜਿਹੇ 'ਚ ਇਨ੍ਹਾਂ ਖਣਿਜਾਂ ਦੀ ਮੰਗ ਵਧ ਰਹੀ ਹੈ ਅਤੇ ਇਨ੍ਹਾਂ ਦੇ ਆਯਾਤ 'ਤੇ ਲੱਖਾਂ ਡਾਲਰ ਖਰਚਣੇ ਪੈ ਰਹੇ ਹਨ। ਇਨ੍ਹਾਂ ਖਣਿਜਾਂ ਦੇ ਨਿਰਯਾਤ 'ਤੇ ਰੋਕ ਲੱਗਣ ਨਾਲ ਦੇਸ਼ 'ਚ ਸਪਲਾਈ ਚੇਨ ਤਿਆਰ ਹੋ ਸਕੇਗੀ।
ਇਨ੍ਹਾਂ ਖਣਿਜਾਂ ਨੂੰ ਭਾਰਤ ਹੀ ਨਹੀਂ ਬਲਕਿ ਪ੍ਰਮੁੱਖ ਵਿਸ਼ਵ ਪੱਧਰੀ ਅਰਥਵਿਵਸਥਾਵਾਂ 'ਚ ਵੀ ਮਹੱਤਵਪੂਰਨ ਮੰਨਿਆ ਗਿਆ ਹੈ। ਲੀਥੀਅਮ ਅਤੇ ਨਿਓਬੀਅਮ ਨੂੰ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਜਾਪਾਨ ਅਤੇ ਦੱਖਣੀ ਕੋਰੀਆ 'ਚ ਜ਼ਰੂਰੀ ਖਣਿਜ ਦਾ ਦਰਜਾ ਦਿੱਤਾ ਗਿਆ ਹੈ। ਕਨੇਡਾ ਅਤੇ ਬ੍ਰਿਟੇਨ ਦੇ ਇਲਾਵਾ ਇਨ੍ਹਾਂ ਸਾਰੇ ਦੇਸ਼ਾਂ ਨੇ ਬੈਰੇਲੀਅਮ ਨੂੰ ਵੀ ਇਸੇ ਸ਼੍ਰੇਣੀ 'ਚ ਰੱਖਿਆ ਹੈ। ਟੈਂਟਲਮ ਨੂੰ ਅਮਰੀਕਾ ਨੇ ਇਸ ਸੂਚੀ 'ਤੋਂ ਬਾਹਰ ਕੱਢ ਦਿੱਤਾ ਸੀ। ਭਾਰਤ ਲਈ ਮਹੱਤਵਪੂਰਨ ਖਣਿਜਾਂ ਦੀ ਸੂਚੀ 28 ਜੂਨ ਨੂੰ ਜਾਰੀ ਕੀਤੀ ਗਈ ਸੀ। ਇਸ ਦੇ ਤਹਿਤ, ਲਿਥੀਅਮ, ਬੇਰੀਲੀਅਮ ਅਤੇ ਨਾਓਬੀਅਮ ਨੂੰ ਉੱਚ ਆਰਥਿਕ ਮਹੱਤਤਾ ਅਤੇ ਸਪਲਾਈ ਜੋਖਮ ਮੰਨਿਆ ਜਾਂਦਾ ਹੈ, ਪਰ ਟੈਂਟਲਮ ਨੂੰ ਸਿਰਫ਼ ਸਪਲਾਈ ਜੋਖ਼ਮ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਫਿਲਹਾਲ ਭਾਰਤ ਇਨ੍ਹਾਂ ਖਣਿਜਾਂ ਨੂੰ ਰੂਸ, ਚੀਨ, ਆਸਟ੍ਰੇਲੀਆ,ਬੈਲਜੀਅਮ ਆਦਿ ਦੇਸ਼ਾਂ 'ਤੋਂ ਮੰਗਵਾਉਂਦਾ ਹੈ। ਰੱਖਿਆ, ਪੁਲਾੜ ਅਤੇ ਬੈਟਰੀ ਸਟੋਰੇਜ ਤੋਂ ਇਲਾਵਾ ਇਨ੍ਹਾਂ ਖਣਿਜਾਂ ਦੀ ਵਰਤੋਂ ਆਟੋਮੋਟਿਵ ਇਲੈਕਟ੍ਰਾਨਿਕਸ, ਦੂਰਸੰਚਾਰ, ਕੰਜ਼ਿਊਮਰ ਇਲੈਕਟ੍ਰਾਨਿਕਸ, ਊਰਜਾ ਅਤੇ ਸੈਮੀਕੰਡਕਟਰ ਨਿਰਮਾਣ ਵਿੱਚ ਵੀ ਹੁੰਦਾ ਹੈ।
3 ਸਾਲ ਵਿਚ MP, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਨੇ ਲਿਆ ਦੇਸ਼ ਦਾ 70 ਫ਼ੀਸਦੀ ਬੀਮਾ ਕਲੇਮ
NEXT STORY