ਤਰਨਤਾਰਨ (ਰਮਨ ਚਾਵਲਾ)- ਗਲੀ ’ਚ ਬੁਲਟ ਮੋਟਰਸਾਈਕਲ ਖੜ੍ਹਾ ਕਰਨ ਤੋਂ ਹੋਏ ਤਕਰਾਰ ਦੌਰਾਨ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੌਰਾਨ ਇਕ ਔਰਤਾਂ ਸਣੇ ਤਿੰਨ ਵਿਅਕਤੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ 9 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਜਦ ਕਿ ਜ਼ਖਮੀਆਂ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੋਣਾਂ ਤੋਂ ਪਹਿਲਾਂ ਮਘੀ ਸਿਆਸਤ, ਕਾਂਗਰਸ ਵੱਲੋਂ ਇਨ੍ਹਾਂ ਹਲਕਿਆਂ 'ਚ ਚੋਣਾਂ ਦਾ ਮੁਕੰਮਲ ਬਾਈਕਾਟ
ਜ਼ਿਕਰਯੋਗ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਸਮੇਂ ਮੁਲਜ਼ਮਾਂ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜੋ ਉਸ ਨੂੰ ਉੱਥੇ ਛੱਡ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਪੁੱਤਰ ਉਤਮ ਸਿੰਘ ਵਾਸੀ ਗੋਹਲਵੜ ਤਰਨਤਾਰਨ ਨੇ ਦੱਸਿਆ ਕਿ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹਾਂ। ਮੇਰੇ ਘਰ ਦੇ ਨੇੜੇ ਰਾਜਨ ਉਰਫ ਗਾਂਧੀ ਪੁੱਤਰ ਸਕੱਤਰ ਸਿੰਘ ਦਾ ਘਰ ਹੈ। ਬੀਤੇ ਦਿਨੀਂ ਸ਼ਾਮ 6.30 ਵਜੇ ਰਾਜਨ ਉਰਫ ਗਾਂਧੀ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤੇ ਸੁਖਮਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਹਲਵੜ੍ਹ ਆਪਣੇ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਇਆ ਜਿਸ ਦਾ ਮੋਟਰਸਾਇਕਲ ਨੂੰ ਗਲੀ ’ਚ ਖੜ੍ਹਾ ਕਰਨ ’ਤੇ ਰਾਜਨ ਨਾਲ ਤਕਰਾਰ ਹੋ ਗਿਆ, ਜੋ ਆਪਣੇ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਗਾਲੀ ਗਲੋਚ ਕਰਦਾ ਹੋਇਆ ਉਥੋਂ ਚਲਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ
ਜਿਸ ਬਾਰੇ ਮੈਨੂੰ ਆਪਣੇ ਆਸ ਪਾਸ ਦੇ ਲੋਕਾਂ ਤੋਂ ਪਤਾ ਲੱਗਾ ਕਿ ਇਨ੍ਹਾਂ ਦਾ ਆਪਸ ’ਚ ਤਕਰਾਰ ਹੋਇਆ ਹੈ। ਸ਼ਾਮ 8.30 ਵਜੇ ਸੁਖਮਨ ਸਿੰਘ ਨੇ ਆਪਣੇ ਸਾਥੀਆਂ ਜਗਰੂਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੰਡੋਰੀ ਤੱਖਤ ਮੱਲ,ਸੁੱਖ ਕੋਟਲਾ, ਸ਼ਾਲਾ,ਜਸ਼ਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੱਕਾ ਕੰਡਿਆਲਾ, ਸੂਰਜ ਉਰਫ ਥੋਮਾ, ਪ੍ਰਭ ਅਤੇ ਜਪਾਨ ਆਪਣੀ ਜ਼ੈਨ ਕਾਰ ’ਤੇ ਆ ਗਏ। ਇਸ ਦੌਰਾਨ ਸੁਖਮਨ ਸਿੰਘ ਦਾ ਪਿਤਾ ਸੁਖਵਿੰਦਰ ਸਿੰਘ ਵੀ ਆਇਆ ਜਿਸ ਦੇ ਕੋਲ ਇਕ ਡਾਂਗ ਸੀ ।
ਇਹ ਵੀ ਪੜ੍ਹੋ- ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ
ਇਸ ਉਪਰੰਤ ਸੁਖਮਨ ਸਿੰਘ ਨੇ ਰਾਜਨ ਉਰਫ ਗਾਂਧੀ ਦੇ ਘਰ ਦੇ ਬਾਹਰ ਖੜ੍ਹਾ ਹੋ ਕੇ ਲਲਕਾਰਾ ਮਾਰਿਆ ਜਿਸ ’ਤੇ ਰਾਜਨ ਬਾਹਰ ਆ ਗਿਆ ਤਾਂ ਸੁਖਮਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਗਾਂਧੀ ’ਤੇ ਡਾਂਗ ਨਾਲ ਵਾਰ ਕੀਤਾ। ਇੰਨੇ ਨੂੰ ਜਗਰੂਪ ਸਿੰਘ ਅਤੇ ਸੁੱਖ ਕੋਟਲਾ ਨੇ ਰਾਜਨ ਉਰਫ ਗਾਂਧੀ ’ਤੇ ਗੋਲੀਆਂ ਚਲਾਈਆਂ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹਮਲਾਵਰਾਂ ਨੇ ਮੈਨੂੰ ਵੀ ਰਾਜਨ ਦਾ ਸਾਥੀ ਸਮਝ ਕੇ ਮੇਰੇ ’ਤੇ ਗੋਲੀ ਚਲਾਈ ਜੋ ਮੇਰੇ ਸੱਜੇ ਗੋਡੇ ਤੋਂ ਥੋੜਾ ਥੱਲੇ ਲੱਗਾ ਅਤੇ ਦੂਸਰਾ ਫਾਇਰ ਸੁੱਖ ਕੋਟਲਾ ਉਕਤ ਨੇ ਆਪਣੇ ਦਸਤੀ ਪਿਸਟਲ ਨਾਲ ਮੇਰੇ ’ਤੇ ਕੀਤਾ ਜੋ ਮੇਰੀ ਸੱਜੀ ਲੱਤ ’ਤੇ ਲੱਗਾ। ਮੈਂ ਜ਼ਖਮੀ ਹੋਣ ਕਰਕੇ ਜ਼ਮੀਨ ’ਤੇ ਡਿੱਗ ਪਿਆ । ਮੈਨੂੰ ਇਨ੍ਹਾਂ ਪਾਸੋਂ ਛੁਡਾਉਣ ਲਈ ਪਲਵਿੰਦਰ ਸਿੰਘ ਉਰਫ ਅਰਸ਼ ਪੁੱਤਰ ਜਸਵੰਤ ਸਿੰਘ ਅਤੇ ਕੋਮਲ ਕੌਰ ਪਤਨੀ ਤਰਸੇਮ ਸਿੰਘ ਵਾਸੀਆਨ ਗੋਹਲਵੜ ਜੋ ਗਲੀ ’ਚੋਂ ਲੰਘ ਰਹੇ ਸਨ ਅੱਗੇ ਆਏ ਤਾਂ ਜਗਰੂਪ ਸਿੰਘ ਅਤੇ ਸੁੱਖ ਕੋਟਲਾ ਵੱਲ਼ੋਂ ਇਨ੍ਹਾਂ ’ਤੇ ਵੀ ਫਾਇਰ ਕੀਤੇ ਗਏ, ਜੋ ਪਲਵਿੰਦਰ ਸਿੰਘ ਉਰਫ ਅਰਸ਼ ਉਕਤ ਦੇ ਖੱਬੇ ਪੈਰ ਦੀ ਛੱਤ ਉਪਰ ਗੋਲੀ ਖਹਿ ਕੇ ਲੰਘ ਗਿਆ।
ਇਹ ਵੀ ਪੜ੍ਹੋ- ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
ਇਸ ਦੌਰਾਨ ਆਸ ਪਾਸ ਦੇ ਲੋਕ ਸਾਡਾ ਰੌਲਾ ਸੁਣ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਲੋਕ ਇਕੱਠੇ ਹੁੰਦੇ ਦੇਖ ਉਕਤ ਸਾਰੇ ਵਿਅਕਤੀ ਮੌਕੇ ’ਤੇ ਹਵਾਈ ਫਾਇਰ ਕਰਦੇ ਹੋਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਆਪਣੇ ਦਸਤੀ ਹਥਿਆਰਾਂ ਸਣੇ ਮੌਕੇ ’ਤੇ ਭੱਜਣ ਲੱਗੇ ਤੇ ਸੁਖਮਨ ਸਿੰਘ ਉਸ ਦਾ ਪਿਤਾ ਸਮੇਤ ਬੁੱਲਟ ਮੋਟਰਸਾਇਕਲ ’ਤੇ ਦੌੜ ਗਏ ਜਦਕਿ ਉਸ ਦੇ ਸਾਥੀ ਆਪਣੀ ਕਾਰ ਨੂੰ ਸਟਾਰਟ ਕਰਕੇ ਦੌੜਨ ਲੱਗੇ ਤਾਂ ਕਾਰ ਨੂੰ ਅਚਾਨਕ ਅੱਗ ਲੱਗ ਗਈ ਜੋ ਇਹ ਸਾਰੇ ਸਾਥੀ ਆਪਣੀ ਗੱਡੀ ਛੱਡ ਕੇ ਮੌਕਾ ਤੋਂ ਫਰਾਰ ਹੋ ਗਏ। ਸਾਨੂੰ ਮੇਰੇ ਤਾਏ ਦੇ ਲੜਕੇ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਤਰਸੇਮ ਸਿੰਘ ਵਾਸੀਆਨ ਗੋਹਲਵੜ ਨੇ ਸਵਾਰੀ ਦਾ ਪ੍ਰਬੰਧ ਕਰਕੇ ਸਾਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ। ਜਿਥੇ ਸਾਨੂੰ ਸਾਰਿਆਂ ਨੂੰ ਡਾਕਟਰ ਸਾਹਿਬ ਨੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾ ਰੈਫਰ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਤਰਨ ਤਰਨ ਵਿਖੇ ਸੂਰਜ ਸਿੰਘ ਦੇ ਬਿਆਨਾਂ ਹੇਠ ਸੁਖਮਨ ਸਿੰਘ ਪੁੱਤਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਰੂਪ ਸਿੰਘ, ਸੁੱਖ ਕੋਟਲਾ, ਸ਼ਾਲਾ ,ਜਸ਼ਨਪ੍ਰੀਤ ਸਿੰਘ, ਸੂਰਜ ਉਰਫ ਥੋਮਾਂ, ਪ੍ਰਭ ਅਤੇ ਜਾਪਾਨ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਲਾਕ ਸੰਮਤੀ ਚੋਣਾਂ : ਕਾਂਗਰਸ ਉਮੀਦਵਾਰ ਦੇ ਚੋਣ ਪ੍ਰਚਾਰ ਪੈ ਗਿਆ ਭੜਥੂ, ਚਲੀ ਗਈ ਜਾਨ
NEXT STORY