ਨਵੀਂ ਦਿੱਲੀ— ਭਾਰਤੀ ਬ੍ਰਿਸ਼ਟ ਪਹਿਚਾਨ ਅਥਾਰਟੀ ( ਯੂ.ਆਈ.ਡੀ.ਆਈ.ਏ) ਜਲਦ ਹੀ ਆਧਾਰ ਨਾਮਜ਼ਦਗੀ ਅਤੇ ਅਪਡੇਸ਼ਨ ਫਾਰਮ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਸਦੇ ਤਹਿਤ ਬੈਂਕਾਂ. ਡਾਕਘਰਾਂ ਅਤੇ ਸਰਕਾਰੀ ਦਫਤਰਾਂ ਦੇ ਅਧਿਕਾਰਤ ਕਰਮਚਾਰੀਆਂ ਨੂੰ ਇਨ੍ਹਾਂ ਐਪਲੀਕੇਸ਼ਨਾਂ ਤੇ ਬਾਇਓਮੈਟਰਿਕ ਦਸਤਖਤ ਕਰਨੇ ਹੋਣਗੇ। ਇਸ ਪ੍ਰਕਿਰਿਆ ਦੇ ਤਹਿਤ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਬਾਇਓਮੈਟਰਿਕ ਹਸਤਖਤ ਹੋਣ ਨਾਲ ਸਬੰਧਤ ਅਧਿਕਾਰੀ ਆਧਾਰ ਨਾਮਜ਼ਦਰੀ ਅਤੇ ਅਪਡੇਸ਼ਨ ਫਾਰਮ ਦੀ ਤਸਦੀਕ ਕਰ ਸਕਾਂਗੇ। ਗੌਰਤਲਵ ਹੈ ਕਿ ਅਜਿਹਾ ਕੀਤਾ ਜਾ ਰਿਹਾ ਹੈ ਤਾਂਕਿ ਆਧਾਰ ਦੇ ਲਈ ਆਵੇਦਨ ਨੂੰ ਇਨ੍ਹਾਂ ਥਾਵਾਂ ਤੋਂ ਵੀ ਸ਼ੁਰੂ ਕੀਤਾ ਜਾ ਸਕੇ।
ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂ.ਆਈ.ਡੀ.ਆਈ.ਏ. ਦੇ ਮੁੱਖ ਅਧਿਕਾਰੀ ਅਜੈ ਭੂਸ਼ਣ ਪਾਂਡੇ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਬਾਇਓਮੈਟਰਿਕ ਅਤੇ ਹੋਰ ਸੂਚਨਾਵਾਂ ਦੇ ਕਲੇਕਸ਼ਨ ਦੇ ਬਾਰੇ 'ਚ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨਾ ਹੈ। ਇਸ ਤੋਂ ਪਹਿਲਾਂ ਯੂ.ਆਈ.ਡੀ.ਆਈ.ਏ. ਨੇ ਰਾਜਾਂ ਤੋਂ ਨਿਜੀ Âੰਜੇਸੀਆਂ ਦੁਆਰਾਂ ਕੀਤੇ ਜਾ ਰਹੇ ਨਾਮਜ਼ਦਗੀ ਨੂੰ ਸਰਕਾਰੀ ਜਾਂ ਨਗਰਪਾਲਿਕਾ ਦੇ ਪਰੀਸਿਆ 'ਚ ਤਬਦੀਲ ਕਰਨ ਲਈ ਕਿਹਾ ਗਿਆ ਸੀ। ਹੁਣ ਤੱਕ ਆਧਾਰ ਨਾਮਜ਼ਦ ਦਾ ਪੂਰਾ ਕੰਮ ਬਾਹਰੀ ਨਿੱਜੀ ਕੈਂਪਸ 'ਚ ਹੁੰਦਾ ਆ ਰਿਹਾ ਹੈ।
ਇੰਨ੍ਹਾਂ ਹੀ ਨਹੀਂ, .ਯੂ.ਆਈ.ਡੀ.ਆਈ.ਏ. ਨੇ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ-ਨਾਲ ਨਿੱਜੀ ਬੈਂਕਾਂ ਨੂੰ 10 ਸ਼ਾਖਾਵਾਂ 'ਚ ਘੱਟ ਤੋਂ ਘੱਟ ਇਕ 'ਚ ਆਧਾਰ ਨਾਮਜ਼ਦਗੀ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ । ਪਾਂਡੇ ਨੇ ਕਿਹਾ,' ਇਸ ਪ੍ਰਣਾਲੀ ਨਾਲ ਬੈਂਕਾਂ, ਡਾਕਘਰਾਂ ਅਤੇ ਸਰਕਾਰੀ ਅਧਿਕਾਰਤ ਨਾਮਜ਼ਦਗੀ 'ਚ ਨਵੀਨੀਕਰਣ ਅਤੇ ਅਪਡੇਸ਼ਨ ਦੀ ਪ੍ਰਕਿਰਿਆ ਵੱਡੇ ਪੈਮਾਨੇ 'ਤੇ ਕੀਤੀ ਜਾ ਸਕੇਗੀ। ਇਸਦੇ ਇਲਾਵਾ ਨਾਮਜ਼ਦਗੀਲ ਦੇ ਦੌਰਾਨ ਬੈਂਕਾਂ, ਡਾਕ ਘਰਾਂ ਜਾਂ ਸਰਕਾਰ ਦੇ ਕਰਮਚਾਰੀ ਆਧਾਰ ਨਾਮਜ਼ਦਗੀ ਅਤੇ ਅਪਡੇਸ਼ਨ ਆਵੇਦਨ ਦੀ ਤਸਦੀਕ ਬਾਇਓਮੈਟਰਿਕ ਦਸਤਖਤਾਂ ਨਾਲ ਕਰ ਸਕੋਗੇ।
ਰੱਖਿਆ ਅਤੇ ਦੇਖ ਰੇਖ ਦੀ ਨਿਗਰਾਨੀ ਦੀ ਸੁਵਿਧਾ ਦੇ ਲਈ ਇਹ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ। ਪ੍ਰਸਤਾਵਿਤ ਵਿਵਸਥਾ ਦੇ 1 ਜਨਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਵੀਂ ਵਿਵਸਥਾ ਦੇ ਤਹਿਤ ਬਾਇਓਮੈਟਰਿਕ ਹਸਤਾਖਰ ਕਰਨ ਦੇ ਲਈ ਇਕ ਕਰਮਚਾਰੀ ਨਿਧਾਰਿਤ ਹੋਵੇਗਾ।
ਹੁਣ ਤੱਕ ਡਾਟਾ ਇਕੱਤਰ ਪ੍ਰਾਈਵੇਟ ਆਪਰੇਟਰ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਫਾਰਮ ਦੀ ਜਾਂਚ ਸਰਕਾਰ ਦੁਆਰਾ ਨਿਯੁਕਤ ਜਾਂਚਕਰਤਾ ਕਰਦਾ ਹੈ। ਪਰ ਹੁਣ ਸੰਬੰਧਿਤ ਅਧਿਕਾਰੀ ਦੇ ਬਾਇਓਮੈਟਰਿਕ ਹਸਤਾਖਰ ਤੋਂ ਡਾਟਾ ਇਕੱਤਰ ਦੀ ਪੂਰੀ ਪ੍ਰਕਿਰਿਆ ਜ਼ਿਆਦਾ ਸੁਰੱਖਿਆ ਹੋ ਜਾਵੇਗੀ। ਪਾਂਡੇ ਨੇ ਦੱਸਿਆ ਕਿ ਪਹਿਲਾਂ ਪ੍ਰਾਈਵੇਟ ਆਪਰੇਟਰ ਆਵੇਦਨ 'ਤੇ ਹਸਤਖਰ ਕਰਦਾ ਸੀ ਪਰ ਹੁਣ ਉਸ 'ਤੇ ਕਿਸੇ ਸਰਕਾਰੀ , ਬੈਂਕ ਜਾਂ ਪੋਸਟ ਆਫਿਸ ਦੇ ਅਧਿਕਾਰੀ ਦਾ ਬਾਇਓਮੈਟਰਿਕ ਦੇ ਦੁਆਰਾ ਕਾਉਂਟਰ ਹਸਤਖਰ ਹੋਵੇਗਾ।
ਰਸੋਈ ਗੈਸ ਹੋ ਸਕਦੀ ਹੈ ਮਹਿੰਗੀ, ਜਹਾਜ਼ 'ਚ ਸਫਰ 'ਤੇ ਵੀ ਢਿੱਲੀ ਹੋਵੇਗੀ ਜੇਬ
NEXT STORY