ਨਵੀਂ ਦਿੱਲੀ— 1 ਨਵੰਬਰ ਨੂੰ ਰਸੋਈ ਗੈਸ ਦੀਆਂ ਕੀਮਤਾਂ ਵਧ ਸਕਦੀਆਂ ਹਨ ਅਤੇ ਉੱਥੇ ਹੀ, ਜਹਾਜ਼ 'ਚ ਸਫਰ ਵੀ ਮਹਿੰਗਾ ਹੋ ਸਕਦਾ ਹੈ। ਦਰਅਸਲ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 60 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਗਈਆਂ ਹਨ। ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਵੱਲੋਂ ਉਤਪਾਦਨ 'ਚ ਕਟੌਤੀ ਜਾਰੀ ਰਹਿਣ ਦੀ ਉਮੀਦ ਹੈ, ਜਿਸ ਨਾਲ ਕੱਚੇ ਤੇਲ ਮਹਿੰਗਾ ਰਹਿਣ ਦੇ ਆਸਾਰ ਹਨ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਸਥਾਨਕ ਕੀਮਤਾਂ 'ਚ ਵਾਧਾ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਇਸੇ ਆਧਾਰ 'ਤੇ ਵਧਦੀਆਂ-ਘਟਦੀਆਂ ਹਨ। 26 ਅਕਤੂਬਰ ਨੂੰ ਭਾਰਤੀ ਬਾਸਕਿਟ 'ਚ ਕੱਚੇ ਤੇਲ ਦੀ ਕੀਮਤ 56.92 ਡਾਲਰ ਪ੍ਰਤੀ ਬੈਰਲ 'ਤੇ ਸੀ, ਜਦੋਂ ਕਿ ਉਸ ਤੋਂ ਪਿਛਲੇ ਦਿਨ ਇਹ 56.79 ਡਾਲਰ ਸੀ।
ਉੱਥੇ ਹੀ, ਸਰਕਾਰ ਵੱਲੋਂ ਐੱਲ. ਪੀ. ਜੀ. 'ਤੇ ਸਬਸਿਡੀ ਦਾ ਬੋਝ ਘੱਟ ਕਰਨ ਲਈ ਹਰ ਮਹੀਨੇ ਸਿਲੰਡਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਪਿਛਲੀ ਵਾਰ ਅਕਤੂਬਰ 'ਚ ਰਸੋਈ ਗੈਸ (ਐੱਲ. ਪੀ. ਜੀ.) ਦੀ ਕੀਮਤ 1.50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਇਸ ਤੋਂ ਪਹਿਲਾਂ ਇਕ ਸਤੰਬਰ ਨੂੰ ਐੱਲ. ਪੀ. ਜੀ. ਦੀ ਕੀਮਤ 7 ਰੁਪਏ ਪ੍ਰਤੀ ਸਿਲੰਡਰ ਰੁਪਏ ਵਧਾਈ ਗਈ ਸੀ, ਜਦੋਂ ਕਿ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 74 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਇਲਾਵਾ 1 ਅਕਤੂਬਰ 2017 ਨੂੰ ਜਹਾਜ਼ ਬਾਲਣ ਏ. ਟੀ. ਐੱਫ. ਦੀਆਂ ਕੀਮਤਾਂ 6 ਫੀਸਦੀ ਵਧੀਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਨੂੰ ਆਪਣੀ ਤੇਲ ਜ਼ਰੂਰਤ ਦਾ 80 ਫੀਸਦੀ ਹਿੱਸਾ ਦਰਾਮਦ ਕਰਨਾ ਪੈਂਦਾ ਹੈ।
ਬੰਧਨ ਬੈਂਕ ਦਾ ਸ਼ੁੱਧ ਲਾਭ 18.2 ਫੀਸਦੀ ਵਧ ਕੇ 331 ਕਰੋੜ
NEXT STORY