ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) 8 ਮਈ ਨੂੰ ਏਅਰਲਾਈਨ ਕੰਪਨੀ GoFirst ਦੇ ਖਿਲਾਫ ਦੋ ਦੀਵਾਲੀਆ ਰਿਜ਼ੋਲੂਸ਼ਨ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ।
ਪਰੇਸ਼ਾਨ ਵਾਡੀਆ ਗਰੁੱਪ ਦੇ GoFirst ਨੇ ਸਵੈ-ਇੱਛਾ ਨਾਲ ਦੀਵਾਲੀਆਪਨ ਹੱਲ ਪ੍ਰਕਿਰਿਆ ਦੇ ਨਾਲ-ਨਾਲ ਵਿੱਤੀ ਜ਼ਿੰਮੇਵਾਰੀਆਂ 'ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : GoFirst ਨੇ ਹੁਣ ਇਸ ਤਾਰੀਖ਼ ਤੱਕ ਰੱਦ ਕੀਤੀਆਂ ਉਡਾਣਾਂ, ਯਾਤਰੀਆਂ ਨੂੰ ਜਲਦ ਕਰੇਗੀ ਰਿਫੰਡ
NCLT ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਤੋਂ ਬਾਅਦ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਹੈ।
ਵਕੀਲਾਂ ਅਨੁਸਾਰ ਟ੍ਰਿਬਿਊਨਲ ਏਅਰਲਾਈਨ ਦੇ ਖਿਲਾਫ ਦਾਇਰ ਦੋ ਦੀਵਾਲੀਆ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ।
ਏਅਰਲਾਈਨ ਲਈ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨ ਵਾਲੀ ਐਸਐਸ ਐਸੋਸੀਏਟਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੁਆਰਾ ਲਗਭਗ 3 ਕਰੋੜ ਰੁਪਏ ਦੇ ਦਾਅਵੇ ਦੇ ਨਾਲ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ।
ਦੂਜੀ ਪਟੀਸ਼ਨ ਪਾਇਲਟ ਵੱਲੋਂ ਦਾਇਰ ਕੀਤੀ ਗਈ ਹੈ। ਉਸ ਨੇ ਆਪਣੀਆਂ ਸੇਵਾਵਾਂ ਦੇ ਬਦਲੇ ਇੱਕ ਕਰੋੜ ਰੁਪਏ ਤੋਂ ਵੱਧ ਬਕਾਇਆ ਹੋਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਵਿਗੜਿਆ ਰਸੋਈ ਦਾ ਬਜਟ, Veg-NonVeg ਥਾਲੀ ਹੋਈ ਮਹਿੰਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਪ੍ਰੈਲ 'ਚ ਅਮਰੀਕਾ 'ਚ 2.53 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ
NEXT STORY