ਨਵੀਂ ਦਿੱਲੀ—ਟਰੇਨ 'ਚ ਸਫਰ ਕਰਨ ਵਾਲਿਆਂ ਲਈ ਸਰਕਾਰ ਇਕ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਯਾਤਰੀ ਰੇਲਵੇ ਦੇ ਖਾਣੇ, ਸਾਫ-ਸਫਾਈ ਸਮੇਤ ਹੋਰ ਸਰਵਿਸ ਨੂੰ ਫੀਡ ਬੈਕ ਦੇ ਸਕਣਗੇ। ਪ੍ਰੀਮੀਅਮ ਟਰੇਨਾਂ ਦੇ ਯਾਤਰੀ ਛੇਤੀ ਹੀ ਇਕ ਨਵੀਂ ਯੋਜਨਾ ਦੇ ਤਹਿਤ ਟੈਬਲੇਟ ਰਾਹੀਂ ਟਰੇਨ 'ਚ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਦਾ ਮੁੱਲਾਂਕਣ ਕਰ ਪਾਉਣਗੇ।
ਰੇਲਵੇ ਆਪਣਾ ਅਕਸ ਸੁਧਾਰਣ ਲਈ ਚੰਗਾ, ਬੁਰਾ ਜਾਂ ਬਹੁਤ ਖਰਾਬ ਤਿੰਨ ਕੈਟੇਗਰੀ ਬਣਾ ਰਿਹਾ, ਜਿਸ ਨੂੰ ਤੁਸੀਂ ਆਪਣੀ ਯਾਤਰਾ ਦੌਰਾਨ ਰੇਟਿੰਗ ਕਰ ਸਕੋਗੇ। ਫਿਲਹਾਲ ਇਹ ਸੁਵਿਧਆ ਪ੍ਰੀਮੀਅਮ ਟਰੇਨ ਦੇ ਯਾਤਰੀਆਂ ਨੂੰ ਦਿੱਤੀ ਜਾਵੇਗੀ। ਰੇਲਵੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪ੍ਰੀਮੀਅਮ ਟਰੇਨ ਦੇ ਯਾਤਰੀਆਂ ਲਈ ਰੇਲਵੇ ਇਕ ਸਕੀਮ ਲਗਾ ਰਿਹਾ ਹੈ, ਜਿਸ 'ਚ ਖਾਣੇ ਦੀ ਕੁਆਲਿਟੀ ਨੂੰ ਰੇਟ ਕਰ ਸਕਦੇ ਹਨ। ਇਹ ਸਕੀਮ ਛੇਤੀ ਹੀ ਲਾਂਚ ਕੀਤੀ ਜਾਵੇਗੀ।
ਟੈਬਲੇਟ ਦੇ ਰਾਹੀਂ ਦੇ ਸਕੋਗੇ ਫੀਡਬੈਕ
ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਇਕ ਟੈਬਲੇਟ ਦਿੱਤਾ ਜਾਵੇਗਾ, ਜਿਸ 'ਚੋਂ ਉਹ ਆਪਣੇ ਰੇਟਿੰਗ ਆਨਲਾਈਨ ਦਰਜ ਕਰਵਾ ਸਕਣਗੇ। ਇਸ ਲਈ ਰੇਲਵੇ ਨੇ ਲਗਭਗ 100 ਟੈਬਲੇਟ ਆਈ. ਆਰ. ਸੀ. ਟੀ. ਸੀ. ਦੇ ਵੱਖ-ਵੱਖ ਰੇਲਵੇ ਜੋਨ ਦੇ ਸੁਪਰਵਾਈਜ਼ਰ ਨੂੰ ਦਿੱਤਾ ਗਿਆ ਹੈ। ਇਸ ਟੈਬਲੇਟ 'ਚ ਯਾਤਰੀ ਖਾਣੇ ਦੀ ਕੁਆਲਿਟੀ, ਸਟਾਫ ਦਾ ਵਰਤਾਓ ਅਤੇ ਹੋਰ ਮੁੱਦਿਆਂ 'ਤੇ ਆਪਣਾ ਫੀਡਬੈਕ ਆਨਲਾਈਨ ਦੇ ਸਕਣਗੇ।
ਆਈ. ਆਰ. ਸੀ. ਟੀ. ਸੀ. ਦੇ ਮੁੱਖ ਬੁਲਾਰੇ ਪਿਕਨਿਕ ਮੋਰਵਾਲ ਨੇ ਦੱਸਿਆ ਕਿ ਟੈਬਲੇਟ ਫੀਡਬੈਕ ਦਾ ਪਹਿਲਾਂ ਟਰਾਇਲ 15 ਸਤੰਬਰ ਨੂੰ ਅਹਿਮਦਾਬਾਦ-ਦਿੱਲੀ ਰਾਜਧਾਨੀ 'ਚ ਕੀਤਾ ਗਿਆ। ਰਸਮੀ ਤੌਰ 'ਤੇ ਇਸ ਸਕੀਮ ਨੂੰ ਦੋ ਹਫਤਿਆਂ 'ਚ ਮੁੰਬਈ ਰਾਜਧਾਨੀ 'ਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਦੇ ਫੀਡਬੈਕ, ਸ਼ਿਕਾਇਤ ਅਤੇ ਸੁਝਾਅ ਸਾਡੀ ਮਦਦ ਕਰਨਗੇ। ਜਿਸ ਨਾਲ ਅਸੀਂ ਰੇਲਵੇ ਨੂੰ ਹੋਰ ਵਧੀਆ ਬਣਾ ਸਕਾਂਗੇ। ਉਧਰ ਇਸ ਸਕੀਮ ਨੂੰ ਆਨਲਾਈਨ ਕਰਨ ਦੀ ਤਿਆਰੀ ਵੀ ਚੱਲ ਰਹੀ ਹੈ ਜਿਸ ਨਾਲ ਸਫਰ ਦੌਰਾਨ ਹੋਣ ਵਾਲੀ ਇੰਟਰਨੈੱਟ ਦੀ ਸਮੱਸਿਆ ਨਾਲ ਨਿਪਟਿਆ ਜਾ ਸਕੇ।
ਮਹਿਲਾ ਕਰਮਚਾਰੀਆਂ ਨਾਲ ਭੇਦਭਾਵ ਕਰਨ ਦੇ ਦੋਸ਼ 'ਚ ਗੂਗਲ ਖਿਲਾਫ ਕੇਸ
NEXT STORY