ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਸੁਚੇਤ ਕੀਤਾ ਹੈ ਕਿ ਬੈਂਕਾਂ ਦੇ ਕਰਜ਼ੇ ਦੀ ਵਸੂਲੀ ਦੀ ਹਾਲਤ ਅਜੇ ਕਮਜ਼ੋਰ ਬਣੀ ਰਹਿ ਸਕਦੀ ਹੈ ਅਤੇ ਅਗਲੇ ਸਾਲ ਮਾਰਚ ਤੱਕ ਵਸੂਲ ਨਾ ਹੋ ਰਹੇ ਕਰਜ਼ (ਕੁਲ ਘਰੇਲੂ ਐੱਨ. ਪੀ. ਏ.) ਦਾ ਅਨੁਪਾਤ 10 ਫੀਸਦੀ ਤੋਂ ਉੱਪਰ ਜਾ ਸਕਦਾ ਹੈ।
ਮਾਰਚ 2017 ਨੂੰ ਕੁਲ ਡੁੱਬਾ ਕਰਜ਼ (ਐੱਨ. ਪੀ. ਏ.) 9.6 ਫੀਸਦੀ 'ਤੇ ਸੀ। ਕੇਂਦਰੀ ਬੈਂਕ ਨੂੰ ਲੱਗਦਾ ਹੈ ਕਿ ਅਗਲੇ ਸਾਲ ਮਾਰਚ ਦੇ ਆਖਿਰ ਤੱਕ ਇਹ ਅਨੁਪਾਤ 10.2 ਫੀਸਦੀ ਦੇ ਪੱਧਰ 'ਤੇ ਹੋਵੇਗਾ। ਸਤੰਬਰ 2016 ਤੱਕ ਕੁਲ ਘਰੇਲੂ ਐੱਨ. ਪੀ. ਏ. 9.2 ਫੀਸਦੀ 'ਤੇ ਸੀ। ਰਿਜ਼ਰਵ ਬੈਂਕ ਦੀ ਵਿੱਤੀ ਸਥਿਰਤਾ ਰਿਪੋਰਟ (ਐੱਫ. ਐੱਸ. ਆਰ.) ਅਨੁਸਾਰ ਸ਼ੁੱਧ ਡੁੱਬਾ ਕਰਜ਼ (ਐੱਨ. ਐੱਨ. ਪੀ. ਏ.) ਅਨੁਪਾਤ ਮਾਮੂਲੀ ਰੂਪ ਨਾਲ ਵਧ ਕੇ ਮਾਰਚ 2017 ਤੱਕ 5.5 ਫੀਸਦੀ ਹੋ ਗਿਆ। ਸਤੰਬਰ 2016 'ਚ ਇਹ 5.4 ਫੀਸਦੀ 'ਤੇ ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦਬਾਅ ਵਾਲੇ ਕਰਜ਼ੇ ਦਾ ਅਨੁਪਾਤ 12.3 ਤੋਂ ਘੱਟ ਕੇ 12 ਫੀਸਦੀ ਰਹਿ ਗਿਆ ਹੈ। ਮੁੜਗਠਿਤ ਮਾਪਦੰਡ ਕਰਜ਼ੇ 'ਚ ਕਮੀ ਨਾਲ ਇਸ 'ਚ ਗਿਰਾਵਟ ਆਈ ਹੈ। ਰਿਪੋਰਟ ਕਹਿੰਦੀ ਹੈ ਕਿ ਖੇਤੀ, ਸੇਵਾ ਅਤੇ ਖੁਦਰਾ ਇਲਾਕਿਆਂ 'ਚ ਦਬਾਅ ਵਾਲੇ ਕਰਜ਼ੇ ਦੇ ਅਨੁਪਾਤ 'ਚ ਕਮੀ ਆਈ, ਜਦਕਿ ਉਦਯੋਗ ਖੇਤਰ 'ਚ ਇਹ 22.3 ਫੀਸਦੀ ਤੋਂ ਵਧ ਕੇ 23 ਫੀਸਦੀ ਹੋ ਗਿਆ। ਮੁੱਖ ਰੂਪ ਨਾਲ ਉਪ ਖੇਤਰਾਂ ਮਸਲਨ ਸੀਮੈਂਟ, ਵਾਹਨ, ਖਨਨ ਅਤੇ ਮੂਲ ਧਾਤੂਆਂ ਕਾਰਨ ਇਹ ਵਧਿਆ ਹੈ।
ਸਬਜ਼ੀਆਂ ਦੀ ਕੀਮਤ 'ਚ ਉਛਾਲ, ਬਾਰਿਸ਼ ਕਾਰਨ ਵਧੀ ਮਹਿੰਗਾਈ
NEXT STORY