ਨਵੀਂ ਦਿੱਲੀ (ਇੰਟ.)-ਚੀਨ ਦੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਮਾਰਟਫੋਨਸ ਦੇ ਕਾਰੋਬਾਰ ’ਤੇ ਖਾਸਾ ਅਸਰ ਪੈ ਸਕਦਾ ਹੈ। ਇਸ ਖਤਰਨਾਕ ਵਾਇਰਸ ਦੇ ਡਰ ਨਾਲ ਕਈ ਕੰਪਨੀਆਂ ਦਾ ਉਤਪਾਦਨ ਠੱਪ ਹੋ ਗਿਆ ਹੈ। ਨਾਲ ਹੀ ਸਮਾਰਟਫੋਨ ਦੀ ਦਰਾਮਦ ਅਤੇ ਬਰਾਮਦ ’ਤੇ ਵੀ ਅਸਰ ਪੈ ਰਿਹਾ ਹੈ। ਭਾਰਤ ਚੀਨ ਦੀਆਂ ਵੱਡੀਆਂ ਇਲੈਕਟ੍ਰਾਨਿਕਸ ਕੰਪਨੀਆਂ ਦਾ ਮੁੱਖ ਬਾਜ਼ਾਰ ਹੈ। ਅਜਿਹੇ ’ਚ ਭਾਰਤ ਦੇ ਕਾਰੋਬਾਰ ’ਤੇ ਵੀ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ।
ਐਪਲ, ਵਨ ਪਲੱਸ ਅਤੇ ਸ਼ਿਓਮੀ ਵਰਗੇ ਸਮਾਰਟਫੋਨਸ ਦੀ ਵਿਕਰੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ। ਚੀਨ ’ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਾਰੋਬਾਰੀ ਗਤੀਵਿਧੀਆਂ ਲਗਭਗ ਠੱਪ ਹੋ ਗਈਆਂ, ਜਿਨ੍ਹਾਂ ਦੇ ਅਗਲੇ ਸੋਮਵਾਰ ਤੱਕ ਬਹਾਲ ਹੋਣ ਦੀ ਸੰਭਾਵਨਾ ਹੈ। ਕਈ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਕਿ 1 ਮਾਰਚ ਤੱਕ ਕਈ ਕੰਪਨੀਆਂ ਨੇ ਆਪਣਾ ਕਾਰੋਬਾਰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਅਜਿਹੇ ’ਚ ਸਮਾਰਟਫੋਨਸ ਦੀ ਵਿਕਰੀ ’ਚ ਗਿਰਾਵਟ ਦੀ ਸੰਭਾਵਨਾ ਹੈ।
ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਮੁਤਾਬਕ ਪਿਛਲੇ ਸਾਲ ਭਾਰਤ ਨੇ 152.5 ਮਿਲੀਅਨ ਯੂਨਿਟ ਸਮਾਰਟਫੋਨਸ ਦੀ ਸ਼ਿਪਮੈਂਟ ਕੀਤੀ ਸੀ। ਇਸ ਅੰਕੜੇ ਦੇ ਨਾਲ ਚੀਨ ਤੋਂ ਬਾਅਦ ਭਾਰਤ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਮਾਰਕੀਟ ਬਣ ਗਿਆ ਸੀ। ਭਾਰਤ ’ਚ ਆਨਲਾਈਨ ਵਿਕਰੀ ਦੀ ਵਾਧਾ ਦਰ 41.7 ਫ਼ੀਸਦੀ ਸੀ, ਜੋ ਪਿਛਲੇ ਸਾਲ ਤੱਕ 18.4 ਫ਼ੀਸਦੀ ਹੋਇਆ ਕਰਦੀ ਸੀ, ਜਦੋਂ ਕਿ ਆਫਲਾਈਨ ਸੇਲ 1.6 ਫ਼ੀਸਦੀ ਸੀ।
ਕੋਰੋਨਾ ਵਾਇਰਸ ਦੀ ਲਪੇਟ ’ਚ ਈ. ਵੀ. ਇੰਡਸਟਰੀ, ਠੱਪ ਪੈ ਸਕਦੈ ਪ੍ਰੋਡਕਸ਼ਨ!
NEXT STORY