ਨਵੀਂ ਦਿੱਲੀ— ਪ੍ਰਤੀਯੋਗੀ ਪ੍ਰੀਖਿਆ ’ਚ ਕੁਝ ਅਜਿਹੇ ਪ੍ਰਸ਼ਨ ਪੁੱਛ ਲਏ ਜਾਂਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਇਸ ਦੇ ਬਾਰੇ ਕਿਤੇ ਸੁਣਿਆ ਹੈ, ਪਰ ਜਵਾਬ ਠੀਕ ਤਰ੍ਹਾਂ ਯਾਦ ਨਹੀਂ ਆ ਰਿਹਾ ਹੈ। ਅਜਿਹਾ ਹੀ ਇਕ ਪ੍ਰਸ਼ਨ ਹੈ ਰੇਲਵੇ ਬੋਰਡ ’ਤੇ ‘ਸਮੁੰਦਰ ਤਲ ਤੋਂ ਉਚਾਈ’ ਕਿਉਂ ਲਿਖਿਆ ਜਾਂਦਾ ਹੈ? ਆਓ ਜਾਣਦੇ ਹਾਂ ਇਸ ਦੇ ਬਾਰੇ ’ਚ...
ਤੁਹਾਨੂੰ ਦੱਸ ਦੇਈਏ ਕਿ ਬੋਰਡ ’ਤੇ ਸਮੁੰਦਰੀ ਤਲ ਤੋਂ ਉਚਾਈ ਲਿਖਣਾ ‘ਮਾਪ’ ਲਈ ਇਸਤੇਮਾਲ ਕੀਤਾ ਜਾਂਦਾ ਹੈ। ਵਿਗਿਆਨੀਆਂ ਨੇ ਧਰਤੀ ਨੂੰ ਗੋਲ ਮੰਨਿਆ ਹੈ, ਉਸੇ ਆਧਾਰ ’ਤੇ ਵਿਗਿਆਨੀਆਂ ਨੂੰ ਮਾਪਣ ਲਈ ਅਜਿਹੇ ਤਲ ਦੀ ਜ਼ਰੂਰਤ ਹੁੰਦੀ ਹੈ, ਜੋ ਇਕ ਬਰਾਬਰ ਰਹੇ। ਅਜਿਹੇ ’ਚ ਸਮੁੰਦਰ ਤੋਂ ਬਿਹਤਰ ਕੋਈ ਬਦਲ ਨਹੀਂ ਹੈ। ਵਿਗਿਆਨੀਆਂ ਨੇ ਇਸ ਨੂੰ ਬਿਹਤਰ ਮੰਨਿਆ ਹੈ। ਸਮੁੰਦਰੀ ਤਲ ਤੋਂ ਉਚਾਈ ਲਿਖਣ ਦਾ ਫਾਇਦਾ ਇਹ ਹੈ ਕਿ ਮੰਨ ਲਓ ਜੇਕਰ ਕੋਈ ਟ੍ਰੇਨ 200 ਮੀਟਰ ਸਮੁੰਦਰੀ ਤਲ ਦੀ ਉਚਾਈ ਤੋਂ ਟ੍ਰੇਨ 300 ਮੀਟਰ ਸਮੁੰਦਰ ਤਲ ਦੀ ਉਚਾਈ ’ਤੇ ਜਾ ਰਹੀ ਹੈ, ਤਾਂ ਡਰਾਇਵਰ ਇਸ ਗੱਲ ਦਾ ਅੰਦਾਜਾ ਆਸਾਨੀ ਨਾਲ ਲਾ ਸਕਦਾ ਹੈ ਕਿ ਉਸ ਨੂੰ ਟ੍ਰੇਨ ਦੀ ਕਿੰਨੀ ਰਫ਼ਤਾਰ ਵਧਾਉਣੀ ਹੈ ਅਤੇ ਕਿੰਨੀ ਨਹੀਂ।
ਉਥੇ ਹੀ ਟ੍ਰੇਨ ਦੇ ਉੱਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਨੂੰ ਇਕ ਬਰਾਬਰ ਉਚਾਈ ਦੇਣ ’ਚ ਵੀ ਮਦਦ ਮਿਲਦੀ ਹੈ, ਤਾਂ ਕਿ ਬਿਜਲੀ ਦੀਆਂ ਤਾਰਾਂ ਟ੍ਰੇਨ ਦੀਆਂ ਤਾਰਾਂ ਨਾਲ ਹਰ ਸਮੇਂ ਸੰਪਰਕ ’ਚ ਰਹਿਣ। ਰੇਲਵੇ ਭਰਤੀ ਦੀਆਂ ਪ੍ਰੀਖਿਆਵਾਂ ’ਚ ਰੇਲਵੇ ਬਾਰੇ ਇੰਝ ਦੇ ਹੀ ਕੁਝ ਸਵਾਲ ਪੁੱਛ ਲਈ ਜਾਂਦੇ ਹਨ ਜਿਨ੍ਹਾਂ ਬਾਰੇ ਜਾਨਣਾ ਜਰੂਰੀ ਹੈ।
ਸੈਂਸੈਕਸ ’ਚ 70 ਅੰਕ ਤੋਂ ਵੱਧ ਦੀ ਬੜ੍ਹਤ, ਨਿਫਟੀ 12,260 ਤੋਂ ਪਾਰ ਖੁੱਲ੍ਹਾ
NEXT STORY