ਮੁੰਬਈ (ਭਾਸ਼ਾ)- ਵਿਦੇਸ਼ਾਂ 'ਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਕਮਜ਼ੋਰ ਹੋ ਕੇ 82.53 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.47 'ਤੇ ਖੁੱਲ੍ਹਿਆ ਅਤੇ ਫਿਰ ਪਿਛਲੇ ਬੰਦ ਦੇ ਮੁਕਾਬਲੇ 14 ਪੈਸੇ ਘੱਟ ਕੇ 82.53 'ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.39 ਦੇ ਪੱਧਰ 'ਤੇ ਬੰਦ ਹੋਇਆ ਸੀ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਸੂਚਕ ਅੰਕ ਵਧਣ ਕਾਰਨ ਭਾਰਤੀ ਰੁਪਿਆ ਕਮਜ਼ੋਰ ਹੋਇਆ। ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.09 ਫ਼ੀਸਦੀ ਵਧ ਕੇ 104.10 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 1.17 ਫ਼ੀਸਦੀ ਵਧ ਕੇ 77.02 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫਆਈਆਈ) ਨੇ ਸ਼ੁੱਕਰਵਾਰ ਨੂੰ 658.88 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਸਕਾਰਾਤਮਕ ਗਲੋਬਲ ਰੁਝਾਨਾਂ ਦੇ ਵਿਚਕਾਰ ਸ਼ੁਰੂਆਤੀ ਵਪਾਰ 'ਚ ਸਟਾਕ ਬਾਜ਼ਾਰਾਂ 'ਚ ਆਈ ਤੇਜ਼ੀ
NEXT STORY