ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਡਾਲਰ ਸੂਚਕਾਂਕ 'ਚ ਕਮਜ਼ੋਰੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 22 ਪੈਸੇ ਵਧ ਕੇ 82.08 'ਤੇ ਪਹੁੰਚ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਡਾਲਰ ਦੇ ਮੁਕਾਬਲੇ 82.21 'ਤੇ ਖੁੱਲ੍ਹਿਆ ਅਤੇ ਫਿਰ ਵਾਧਾ ਦਰਜ ਕਰਦੇ ਹੋਏ 82.08 'ਤੇ ਪਹੁੰਚ ਗਿਆ। ਇਸ ਤਰ੍ਹਾਂ ਭਾਰਤੀ ਮੁਦਰਾ ਨੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ 22 ਪੈਸੇ ਦਾ ਵਾਧਾ ਦਰਜ ਕੀਤਾ।
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਦੀ ਕਮਜ਼ੋਰੀ ਨਾਲ 82.30 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.10 ਫੀਸਦੀ ਵਧ ਕੇ 112.15 'ਤੇ ਰਿਹਾ।
ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 0.32 ਫੀਸਦੀ ਵਧ ਕੇ 91.91 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਈ-ਕਾਮਰਸ ਪਲੇਟਫਾਰਮ ’ਤੇ ਸਾਲ 2026 ਤੱਕ ਵਪਾਰ ਹੋ ਸਕਦਾ ਹੈ 120 ਅਰਬ ਡਾਲਰ : ਕੈਟ
NEXT STORY