ਮੁੰਬਈ (ਭਾਸ਼ਾ) : ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਘਰੇਲੂ ਬਾਜ਼ਾਰ ਤੋਂ ਵਿਦੇਸ਼ੀ ਪੂੰਜੀ ਦੇ ਬਾਹਰ ਜਾਣ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਦੋ ਪੈਸੇ ਕਮਜ਼ੋਰ ਹੋ ਕੇ 82.77 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਨੇ ਰੁਪਏ ਦੇ ਨੁਕਸਾਨ ਨੂੰ ਸੀਮਤ ਕੀਤਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 82.80 'ਤੇ ਕਮਜ਼ੋਰ ਖੁੱਲ੍ਹਿਆ, ਫਿਰ ਮਾਮੂਲੀ ਤੌਰ 'ਤੇ 82.77 'ਤੇ ਪਹੁੰਚ ਗਿਆ, ਜੋ ਇਸਦੀ ਪਿਛਲੀ ਬੰਦ ਕੀਮਤ ਨਾਲੋਂ 2 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਪਿਛਲੇ ਸੈਸ਼ਨ 'ਚ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਲਗਭਗ 82.75 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ , ਡਾਲਰ ਸੂਚਕਾਂਕ 0.15 ਫੀਸਦੀ ਡਿੱਗ ਕੇ 104.54 'ਤੇ ਆ ਗਿਆ। ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 1.20 ਫੀਸਦੀ ਵਧ ਕੇ 79.99 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਹਾਈਵੇਅ 'ਤੇ ਵਾਹਨਾਂ ਦੀ ਨਵੀਂ ਸਪੀਡ ਸੀਮਾ ਤੈਅ ਕਰਨ ਬਾਰੇ ਫ਼ੈਸਲਾ ਜਲਦ ਲਿਆ ਜਾਵੇਗਾ: ਗਡਕਰੀ
NEXT STORY