ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 105.85 ਅੰਕ ਭਾਵ 0.31 ਫੀਸਦੀ ਵਧ ਕੇ 33,618.59 'ਤੇ ਅਤੇ ਨਿਫਟੀ 29.30 ਅੰਕ ਭਾਵ 0.28 ਫੀਸਦੀ ਡਿੱਗ ਕੇ 10,370.25 'ਤੇ ਬੰਦ ਹੋਇਆ। ਏਸ਼ੀਆਈ ਅਤੇ ਅਮਰੀਕੀ ਬਾਜ਼ਾਰ ਤੋਂ ਮਿਲੇ-ਜੁੜੇ ਸੰਕੇਤਾਂ ਤੋਂ ਅੱਜ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ ਹੋਈ ਸੀ। ਕਾਰੋਬਾਰੀ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 2.21 ਅੰਕ ਭਾਵ 0.01 ਫੀਸਦੀ ਵਧ ਕੇ 33,726.65 'ਤੇ ਅਤੇ ਨਿਫਟੀ 11.65 ਅੰਕ ਭਾਵ 0.11 ਫੀਸਦੀ ਡਿੱਗ ਕੇ 10,387.9 'ਤੇ ਖੁੱਲ੍ਹਿਆ ਸੀ।
ਮਿਡਕੈਪ ਇੰਡੈਕਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਰਿਕਾਰਡ ਪੱਧਰ ਤੋਂ ਹੇਠਾਂ ਫਿਸਲ ਕੇ ਬੰਦ ਹੋਇਆ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.1 ਫੀਸਦੀ ਦੇ ਵਾਧੇ ਨਾਲ 17039 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.1 ਫੀਸਦੀ ਦੇ ਵਾਧੇ ਦੇ ਕਾਰੋਬਾਰ ਨਿਫਟੀ ਦਾ ਮਿਡਕੈਪ 100 ਇੰਡੈਕਸ ਸਪਾਟ ਹੋ ਕੇ 20098.35 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਸਮਾਲਕੈਪ ਇੰਡੈਕਸ ਕਰੀਬ 0.25 ਫੀਸਦੀ ਵਧ ਕੇ 18214 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 18273.66 ਦੇ ਰਿਕਾਰਡ ਉੱਚਤਮ ਪੱਧਰ ਤੱਕ ਪਹੁੰਚਿਆ ਸੀ।
ਅੱਜ ਪੀ. ਐੱਸ. ਯੂ ਬੈਂਕ, ਆਈ. ਟੀ., ਫਾਰਮਾ, ਰਿਐਲਟੀ, ਕੰਜ਼ਿਊਮਰ ਡਿਊਰੇਬਲਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਲਾਈ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.2 ਫੀਸਦੀ ਡਿੱਗ ਕੇ 25,846.4 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ ਪੀ. ਐੱਸ. ਯੂ ਬੈਂਕ ਇੰਡੈਕਸ 'ਚ 1.1 ਫੀਸਦੀ, ਆਈ. ਟੀ. ਇੰਡੈਕਸ 'ਚ 0.4 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 0.5 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.9, ਪਾਵਰ ਇੰਡੈਕਸ 'ਚ 0.4 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.3 ਫੀਸਦੀ ਦੀ ਕਮਜ਼ੋਰੀ ਆਈ ਹੈ।
ਅੰਤ 'ਚ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 106 ਅੰਕ ਭਾਵ 0.3 ਫੀਸਦੀ ਦੀ ਗਿਰਾਵਟ ਦੇ ਨਾਲ 33,618.5 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਨ. ਐੱਸ. ਈ. ਦਾ 50 ਸ਼ੇਅਰ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 29 ਅੰਕ ਭਾਵ 0.3 ਫੀਸਦੀ ਡਿੱਗ ਕੇ 10,370.3 ਦੇ ਪੱਧਰ 'ਤੇ ਬੰਦ ਹੋਇਆ ਹੈ।
ਅੱਜ ਦੇ ਟਾਪ ਗੇਨਰ
NAUKRI
NCC
MCLEODRUSS
PIIND
GATI
ਅੱਜ ਦੇ ਟਾਪ ਲੂਸਰ
RNAVAL
RTNPOWER
GMRINFRA
FRETAIL
RCOM
ਸੋਨੇ ਤੇ ਚਾਂਦੀ ਦੇ ਰੇਟ ਡਿੱਗੇ, ਜਾਣੋ ਅੱਜ ਦਾ ਮੁੱਲ
NEXT STORY