ਜਲੰਧਰ (ਮਹੇਸ਼)–2 ਕਿਲੋ 34 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ.) ਜਲੰਧਰ ਰੇਂਜ ਦੀ ਟੀਮ ਨੇ ਸਫਲਤਾ ਹਾਸਲ ਕੀਤੀ ਹੈ। ਏ. ਆਈ. ਜੀ. ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਪਰਮਿੰਦਰ ਸਿੰਘ ਵੱਲੋਂ ਕਾਬੂ ਕੀਤੇ ਗਏ ਨਸ਼ਾ ਸਮੱਗਲਰ ਸੁਲੱਖਣ ਸਿੰਘ ਉਰਫ਼ ਸੁੱਖ ਪੁੱਤਰ ਰਾਮ ਸਿੰਘ ਨਿਵਾਸੀ ਪਿੰਡ ਪੱਤੀ ਫੱਲੀਆਂ ਦੀ, ਖਡੂਰ ਸਾਹਿਬ, ਥਾਣਾ ਸ੍ਰੀ ਗੋਇੰਦਵਾਲ ਸਾਹਿਬ, ਜ਼ਿਲਾ ਤਰਨਤਾਰਨ ਤੋਂ ਇਕ ਕਿਲੋ 14 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਮੁਲਜ਼ਮ ਨੇ ਪੁੱਛਗਿੱਛ ਵਿਚ ਕਿਹਾ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਸੀ। ਜਲਦ ਅਮੀਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਉਹ ਨਸ਼ਾ ਸਮੱਗਲਰ ਬਣ ਗਿਆ। ਉਸ ਖ਼ਿਲਾਫ਼ 317 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਐੱਸ. ਆਈ. ਸੰਜੀਵ ਕੁਮਾਰ ਨੇ ਕਿਰਨਜੋਤ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਸਾਰੰਗਪੁਰ, ਥਾਣਾ ਬਲਾਚੌਰ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ 511 ਗ੍ਰਾਮ ਹੈਰੋਇਨ ਅਤੇ ਸੰਦੀਪ ਭਾਟੀਆ ਪੁੱਤਰ ਸੁਰਿੰਦਰਪਾਲ ਭਾਟੀਆ ਨਿਵਾਸੀ ਵਾਰਡ ਨੰਬਰ 6 ਪਿੰਡ ਨਦੌਨ, ਜ਼ਿਲਾ ਹਮੀਰਪੁਰ, ਹਿਮਾਚਲ ਪ੍ਰਦੇਸ਼, ਹਾਲ ਵਾਸੀ ਮਕਾਨ ਨੰਬਰ 89-ਸੀ ਸਨ ਐਨਕਲੇਵ ਖਰੜ ਤੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਪੰਜਾਬ ਪੁਲਸ ਨੇ ਕੀਤਾ ਇਕ ਹੋਰ ਵੱਡਾ ਐਨਕਾਊਂਟਰ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
ਇਨ੍ਹਾਂ ਦੋਵਾਂ ਖ਼ਿਲਾਫ਼ ਥਾਣਾ ਏ. ਐੱਨ. ਟੀ. ਐੱਫ. ਮੋਹਾਲੀ ਵਿਚ 319 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਕਿਰਨਜੋਤ ਪਹਿਲਾਂ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਸੰਦੀਪ ਭਾਟੀਆ ਰੈਡੀਮੇਡ ਗਾਰਮੈਂਟਸ ਦੀ ਦੁਕਾਨ ’ਤੇ ਮੋਹਾਲੀ ਵਿਚ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬੀਓ ਕਰ ਲਿਓ ਤਿਆਰੀ! ਪੰਜਾਬ 'ਚ ਭਲਕੇ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਪੰਜਾਬ 'ਚ ਵੱਡੀ ਵਾਰਦਾਤ: ਅਣਪਛਾਤੇ ਹਮਲਾਵਰ ਨੇ ਨੌਜਵਾਨ ਦਾ ਗੋਲੀ ਮਾਰ ਕੀਤਾ ਕਤਲ
NEXT STORY