ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 353.22 ਅੰਕ ਭਾਵ 0.71 ਫੀਸਦੀ ਦੀ ਤੇਜ਼ੀ ਨਾਲ 49918.08 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 104.20 ਅੰਕ ਭਾਵ 0.70% ਦੀ ਤੇਜ਼ੀ ਨਾਲ 15010.20 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਅੱਜ 1275 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ 259 ਸ਼ੇਅਰਾਂ 'ਚ ਗਿਰਾਵਟ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ, ਜਦੋਂਕਿ 49 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਇਸ ਹਫ਼ਤੇ ਛੁੱਟੀਆਂ ਕਾਰਨ ਕਾਰੋਬਾਰੀ ਦਿਨ ਘੱਟ ਹੋਣ ਕਾਰਨ ਪਿਛਲੇ ਹਫ਼ਤੇ ਸੈਂਸੈਕਸ ਵਿਚ 474 ਅੰਕ ਭਾਵ 0.96 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਟਾਪ ਗੇਨਰਜ਼
ਐਲ.ਐਂਡ.ਟੀ., ਆਈ.ਸੀ.ਆਈ.ਸੀ.ਆਈ. ਬੈਂਕ, ਏਸ਼ੀਅਨ ਪੇਂਟਸ, ਟਾਈਟਨ, ਰਿਲਾਇੰਸ, ਐਸ.ਬੀ.ਆਈ., ਆਈ.ਟੀ.ਸੀ., ਮਾਰੂਤੀ, ਬਜਾਜ ਫਿਨਸਰ, ਐਨ.ਟੀ.ਪੀ.ਸੀ., ਐਚ.ਡੀ.ਐਫ.ਸੀ. ਬੈਂਕ, ਅਲਟਰਟੇਕ ਸੀਮੈਂਟ, ਇੰਡਸਇੰਡ ਬੈਂਕ, ਨੇਸਟਲ ਇੰਡੀਆ, ਸਨ ਫਾਰਮਾ, ਓ ਐਨ ਜੀ ਸੀ, ਡਾਕਟਰ ਰੈਡੀ, ਭਾਰਤੀ ਏਅਰਟੈਲ, ਐਮ.ਐਂਡ.ਐਮ., ਐਚ.ਡੀ.ਐਫ.ਸੀ.
ਟਾਪ ਲੂਜ਼ਰਜ਼
ਬਜਾਜ ਆਟੋ, ਟੀ.ਸੀ.ਐਸ. ਪਾਵਰ ਗਰਿੱਡ
ਭਾਰਤੀ IT ਸੈਕਟਰ ਨੂੰ ਬਾਈਡੇਨ ਪ੍ਰਸ਼ਾਸਨ ਨੇ ਦਿੱਤੀ ਰਾਹਤ, ਐੱਚ-1ਬੀ ਵੀਜ਼ਾ ਪਾਬੰਦੀਆਂ ਹਟਾਈਆਂ
NEXT STORY