ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਖੁੱਲ੍ਹਿਆ ਹੈ। ਅੱਜ ਸਵੇਰੇ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 298.34 ਅੰਕ ਯਾਨੀ ਕਿ 0.94 ਫੀਸਦੀ ਚੜ੍ਹ ਕੇ 32041.42 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 91.25 ਅੰਕ ਯਾਨੀ ਕਿ 0.98 ਫੀਸਦੀ ਦੇ ਵਾਧੇ ਨਾਲ 9373.55 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਟਾਪ ਗੇਨਰਜ਼
ਐਕਸਿਸ ਬੈਂਕ, ਇੰਡਸਇੰਡ ਬੈਂਕ, ਯੂਪੀਐਲ, ਬਜਾਜ ਫਾਈਨੈਂਸ, ਗ੍ਰਾਸਿਮ, ਐਚ.ਡੀ.ਐਫ.ਸੀ., ਸ਼੍ਰੀ ਸੀਮੈਂਟ, ਇਨਫਰਾਟੈਲ, ਟੇਕ ਮਹਿੰਦਰਾ
ਟਾਪ ਲੂਜ਼ਰਜ਼
ਐਨ.ਟੀ.ਪੀ.ਸੀ., ਓ.ਐਨ.ਜੀ.ਸੀ., ਵੇਦਾਂਤ ਲਿਮਟਿਡ, ਆਈ.ਟੀ.ਸੀ., ਭਾਰਤੀ ਏਅਰਟੈੱਲ, ਵਿਪਰੋ
ਸੈਕਟੋਰੀਅਲ ਇੰਡੈਕਸ ਦਾ ਹਾਲ
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਮੀਡੀਆ, ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਮੈਟਲ, ਆਈ.ਟੀ., ਆਟੋ, ਐਫ.ਐਮ.ਸੀ.ਜੀ. ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।
ਕੋਰੋਨਾ ਵਰਦਾਨ ਬਣੇਗਾ, ਸੰਕਟ ਤੋਂ ਬਾਅਦ 6 ਮਹੀਨੇ 'ਚ ਚੰਗੇ ਪੱਧਰ 'ਤੇ ਪੁੱਜੇਗੀ GDP
NEXT STORY