ਮੁੰਬਈ — ਅੱਜ 1 ਜਨਵਰੀ 2021 ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 120.70 ਅੰਕ ਭਾਵ 0.25 ਪ੍ਰਤੀਸ਼ਤ ਦੀ ਤੇਜ਼ੀ ਨਾਲ 47,872.03 ’ਤੇ ਖੁੱਲਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.25 ਪ੍ਰਤੀਸ਼ਤ ਭਾਵ 35.30 ਅੰਕ ਦੇ ਵਾਧੇ ਨਾਲ 14,017.10 ਦੇ ਪੱਧਰ ’ਤੇ ਖੁੱਲਿਆ ਹੈ। ਅੱਜ 903 ਸ਼ੇਅਰਾਂ ’ਚ ਤੇਜ਼ੀ ਅਤੇ 249 ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। 30 ਸਟਾਕਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸੈਂਸੈਕਸ 1 ਜਨਵਰੀ 2020 ਨੂੰ 41,306.02 ’ਤੇ ਬੰਦ ਹੋਇਆ ਸੀ। ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਹੋਰ ਉਤਰਾਅ ਚੜ੍ਹਾਅ ਜਾਰੀ ਰਹੇਗਾ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਟਾਪ ਗੇਨਰਜ਼
ਮਾਰੂਤੀ, ਅਲਟਰਾਟੈਕ ਸੀਮੈਂਟ, ਬਜਾਜ ਫਿਨਸਰਵ, ਐਮ.ਐਂਡ.ਐਮ., ਬਜਾਜ ਆਟੋ, ਟੇਕ ਮਹਿੰਦਰਾ, ਐਚ.ਸੀ.ਐਲ.ਟੈਕ., ਆਈ. ਸੀ. ਆਈ. ਸੀ. ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਇੰਡਸੈਂਡ ਬੈਂਕ, ਐਕਸਿਸ ਬੈਂਕ, ਓ.ਐਨ.ਜੀ.ਸੀ., ਟੀ.ਸੀ.ਐਸ., ਆਈ.ਟੀ.ਸੀ. , ਕੋਟਕ ਮਹਿੰਦਰਾ ਬੈਂਕ, ਐਸ.ਬੀ.ਆਈ.
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਸਨ ਫਾਰਮਾ, ਐੱਚ.ਡੀ.ਐੱਫ.ਸੀ., ਪਾਵਰ ਗਰਿੱਡ, ਨੈਸਲੇ ਇੰਡੀਆ, ਟਾਈਟਨ
ਟਾਟਾ-ਮਿਸਤਰੀ ਵਿਵਾਦ : ਟੈਕਸ ਟ੍ਰਿਬਿਊਨਲ ਨੇ ਮਿਸਤਰੀ ਬਾਰੇ ਆਲੋਚਨਾਤਮਕ ਟਿੱਪਣੀ ਹਟਾਈ
NEXT STORY