ਨਵੀਂ ਦਿੱਲੀ — ਰੁਪਏ ਦੀ ਲਗਾਤਾਰ ਗਿਰਾਵਟ ਜਲਦੀ ਹੀ ਅਰਥਵਿਵਸਥਾ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਭਾਰਤੀ ਲਾਈਟਿੰਗ ਮਹਿੰਗੀ ਹੋਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਸਜਾਵਟ ਲਈ ਵਰਤੀ ਜਾਣ ਵਾਲੀ ਲਾਈਟਿੰਗ ਦਾ ਦੂਜੇ ਦੇਸ਼ਾਂ ਤੋਂ ਆਯਾਤ ਕੀਤਾ ਜਾ ਰਿਹਾ ਹੈ। ਤਿਉਹਾਰਾਂ 'ਤੇ ਘਰਾਂ ਦੀ ਸਜਾਵਟ ਲਈ ਲੜੀਆਂ, ਝਾਲਰ, ਦੀਵੇ, ਬਲਬ, ਐੱਲ.ਈ.ਡੀ. ਅਤੇ ਭਗਵਾਨ ਦੀਆਂ ਮੂਰਤੀਆਂ ਆਦਿ ਆਯਾਤ ਹੁੰਦਾ ਆ ਰਿਹਾ ਹੈ ਜਿਹੜਾ ਕਿ ਰੁਪਏ 'ਚ ਗਿਰਾਵਟ ਕਾਰਨ ਮਹਿੰਗਾ ਹੋ ਗਿਆ ਹੈ। ਅਜਿਹੀ ਸਥਿਤੀ ਵਿਚ ਘਰੇਲੂ ਬਾਜ਼ਾਰਾਂ ਵਿਚ ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਵਪਾਰੀਆਂ ਦੀ ਦੁਵਿਧਾ
ਸਾਮਾਨ ਮਹਿੰਗਾ ਹੋਣ ਕਾਰਨ ਵਪਾਰੀ ਦੁਵਿਧਾ 'ਚ ਹਨ। ਆਉਣ ਵਾਲੇ ਤਿਉਹਾਰਾਂ ਲਈ ਵਪਾਰੀ ਜ਼ਿਆਦਾਤਰ ਖਰੀਦਦਾਰੀ ਕਰ ਚੁੱਕੇ ਹਨ, ਜਿਸ ਦਾ ਆਰਡਰ ਹੁਣ ਵਾਪਸ ਨਹੀਂ ਹੋ ਸਕਦਾ। ਵਪਾਰੀਆਂ ਨੇ ਜਦੋਂ ਆਰਡਰ ਦਿੱਤੇ ਸਨ ਉਸ ਸਮੇਂ ਰੁਪਿਆ ਇੰਨਾ ਕਮਜ਼ੋਰ ਨਹੀਂ ਸੀ ਹੁਣ ਜਦੋਂ ਭੁਗਤਾਨ ਕਰਨ ਦਾ ਸਮਾਂ ਹੈ ਤਾਂ ਰੁਪਿਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਖੜ੍ਹਾ ਹੈ।

ਦਿੱਲੀ 'ਚ ਲਾਈਟਿੰਗ ਦਾ ਕਾਰੋਬਾਰ ਕਰਨ ਵਾਲੇ ਕਰੀਬ 4,500 ਕਾਰੋਬਾਰੀ ਹਨ। ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 1,500 ਤੋਂ 2,000 ਕਰੋੜ ਹੋਣ ਦਾ ਅਨੁਮਾਨ ਹੈ। ਦਿੱਲੀ ਦਾ ਭਗੀਰਥ ਪੈਲੇਸ ਇਸ ਸਮਾਨ ਦੇ ਕਾਰੋਬਾਰ ਦਾ ਵੱਡਾ ਕੇਂਦਰ ਹੈ।
ਲਾਈਟਿੰਗ ਸਮਾਨ ਦੇ ਇਕ ਆਯਾਤਕ ਨੇ ਦੱਸਿਆ ਕਿ ਦੀਵਾਲੀ ਲਈ ਜੁਲਾਈ-ਸਤੰਬਰ ਦੇ ਦੌਰਾਨ ਜ਼ਿਆਦਾਤਰ ਲਾਈਟਿੰਗ ਸਾਮਾਨ ਦਾ ਆਯਾਤ ਹੁੰਦਾ ਹੈ ਅਤੇ ਇਹ ਸਮਾਂ ਆਯਾਤ ਦੇ ਭੁਗਤਾਨ ਦਾ ਸਮਾਂ ਹੈ। ਬੀਤੇ ਸਾਲ ਦੀ ਤੁਲਨਾ ਵਿਚ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 8 ਫੀਸਦੀ ਤੱਕ ਕਮਜ਼ੋਰ ਹੋ ਚੁੱਕਾ ਹੈ ਜਿਸ ਦੇ ਨਤੀਜੇ ਵਜੋਂ ਲਾਈਟਿੰਗ ਦੇ ਸਮਾਨ ਦਾ ਆਯਾਤ 15 ਤੋਂ 20 ਫੀਸਦੀ ਤੱਕ ਮਹਿੰਗਾ ਹੋ ਗਿਆ ਹੈ।
ਦਿੱਲੀ ਇਲੈਕਟ੍ਰਿਕਟ ਟਰੇਡਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਗੀਰਥ ਪੈਲੇਸ ਦੇ ਵਪਾਰੀ ਭਰਤ ਆਹੂਜਾ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 72 ਦੇ ਪੱਧਰ ਤੋਂ ਵੀ ਹੇਠਾਂ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 12 ਫੀਸਦੀ ਕਮਜ਼ੋਰ ਹੈ। 60 ਤੋਂ 70 ਪ੍ਰਤੀਸ਼ਤ ਰੋਸ਼ਨੀ ਲਾਈਟਾਂ, ਖ਼ਾਸ ਤੌਰ 'ਤੇ ਦਿਵਾਲੀ ਨੂੰ ਵੇਚਣ ਵਾਲੇ ਲੜੀਆਂ, ਝਾਲਰ, ਦੀਵੇ, ਬਲਬ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਕਮਜ਼ੋਰ ਰੁਪਏ ਕਾਰਨ ਕੀਮਤਾਂ 20 ਫੀਸਦੀ ਵਧ ਗਈਆਂ ਹਨ।
ਸੇਬੀ ਦੇ ਦੋਸ਼ਾਂ ਤੋਂ ਚੰਦਾ ਕੋਚਰ ਨੇ ਕੀਤਾ ਇਨਕਾਰ, ਆਪਣੇ ਹੱਕ 'ਚ ਦਿੱਤੀ ਸਫਾਈ
NEXT STORY