ਨਵੀਂ ਦਿੱਲੀ (ਇੰਟ.) – ਕੋਰੋਨਾ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਆਰਥਿਕ ਮੁਸ਼ਕਲਾਂ ਵਧਾ ਦਿੱਤੀਆਂ ਹਨ। ਆਰਥਿਕ ਤੌਰ ’ਤੇ ਮਜ਼ਬੂਤ ਅਤੇ ਵਿਕਸਿਤ ਕਹੇ ਜਾਣ ਵਾਲੇ ਦੇਸ਼ਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੈ। ਕੋਰੋਨਾ ਆਫ਼ਤ ਕਾਰਣ ਇਸ ਸਾਲ ਦੇ ਅਖ਼ੀਰ ਤੱਕ ਸੰਸਾਰਿਕ ਕਰਜ਼ਾ ਵਧ ਕੇ 277 ਖਰਬ ਡਾਲਰ ਦਾ ਹੋ ਜਾਏਗਾ। ਇੰਸਟੀਚਿਊਟ ਆਫ ਇੰਟਰਨੈਸ਼ਨਲ ਫਾਇਨਾਂਸ (ਆਈ. ਆਈ. ਐੱਫ.) ਦੀ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਰੋਨਾ ਆਫ਼ਤ ਨੇ ਇਕ ਪਾਸੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਕੰਪਨੀਆਂ ਦੀ ਕਮਾਈ ਘਟਾ ਦਿੱਤੀ ਹੈ। ਉਥੇ ਹੀ ਉਨ੍ਹਾਂ ਨੂੰ ਕੋਰੋਨਾ ਨਾਲ ਲੜਨ ਲਈ ਜ਼ਿਆਦਾ ਖਰਚ ਕਰਨਾ ਪੈ ਰਿਹਾ ਹੈ। ਇਸ ਕਾਰਣ ਦੁਨੀਆ ’ਤੇ ਕਰਜ਼ਾ ਤੇਜ਼ੀ ਨਾਲ ਵਧ ਰਿਹਾ ਹੈ।
ਹੈਸੀਅਤ ਤੋਂ 400 ਗੁਣਾ ਤੋਂ ਜ਼ਿਆਦਾ ਕਰਜ਼ਾ
432 ਗੁਣਾ ਪਹੁੰਚਿਆ ਵਿਕਸਿਤ ਦੇਸ਼ਾਂ ’ਤੇ ਕਰਜ਼ਾ ਉਨ੍ਹਾਂ ਦੀ ਜੀ. ਡੀ. ਪੀ. ਦਾ
250 ਗੁਣਾ ਪਹੁੰਚਿਆ ਉਭਰਦੀ ਅਰਥਵਿਵਸਥਾ ’ਤੇ ਕਰਜ਼ਾ ਉਨ੍ਹਾਂ ਦੀ ਜੀ. ਡੀ. ਪੀ. ਦਾ
ਇਹ ਵੀ ਪੜ੍ਹੋ : ਹਾਂਗਕਾਂਗ ਮਾਮਲੇ 'ਚ ਘਿਰੇ ਚੀਨ ਨੇ 5 ਦੇਸ਼ਾਂ ਨੂੰ ਦਿੱਤੀ ਧਮਕੀ,ਸਚਾਈ ਕਬੂਲ ਕਰਨ ਦੀ ਦਿੱਤੀ ਸਲਾਹ
ਕਿਸ ’ਤੇ ਕਿੰਨਾ ਕਰਜ਼ਾ
-80 ਖਰਬ ਡਾਲਰ ਦਾ ਕਰਜ਼ਾ ਹੋ ਜਾਏਗਾ ਅਮਰੀਕਾ ’ਤੇ ਸਾਲ ਦੇ ਅਖੀਰ ਤੱਕ
-71 ਖਰਬ ਡਾਲਰ ਦਾ ਕਰਜ਼ਾ ਸੀ ਪਿਛਲੇ ਸਾਲ ਅਮਰੀਕਾ ’ਤੇ
-53 ਖਰਬ ਡਾਲਰ ਦਾ ਕਰਜ਼ਦਾਰ ਹੋ ਚੁੱਕਾ ਹੈ ਯੂਰੋ ਖੇਤਰ
-1.5 ਖਰਬ ਡਾਲਰ ਦਾ ਕਰਜ਼ਾ ਵਧਿਆ ਇਸ ਸਾਲ ਯੂਰੋ ਖੇਤਰ ’ਤੇ
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਵੀ ਵਿਗਿਆਪਨ ਦੇ ਖੇਤਰ 'ਚ ਇਨ੍ਹਾਂ 5 ਸਿਤਾਰਿਆਂ ਦੀ ਚਮਕ ਬਰਕਰਾਰ
ਚੀਨ ਅਤੇ ਲੇਬਨਾਨ ਦੀ ਹਾਲਤ ਮਾੜੀ
ਰਿਪੋਰਟ ਮੁਤਾਬਕ ਉਭਰਦੀ ਅਰਥਵਿਵਸਥਾ ’ਚ ਚੀਨ, ਲੇਬਨਾਨ, ਤੁਰਕੀ ਅਤੇ ਮਲੇਸ਼ੀਆ ਦੀ ਹਾਲਤ ਜ਼ਿਆਦਾ ਖਰਾਬ ਹੈ। ਇਨ੍ਹਾਂ ਦੇਸ਼ਾਂ ’ਚ ਗੈਰ-ਵਿੱਤੀ ਖੇਤਰ ’ਚ ਕਰਜ਼ਾ ਤੇਜ਼ੀ ਨਾਲ ਵਧਿਆ ਹੈ। ਇਸ ਤੋਂ ਇਲਾਵਾ ਸਰਕਾਰਾਂ ਅਤੇ ਕੰਪਨੀਆਂ ਦਾ ਮਾਲੀਆ ਘਟਣ ਨਾਲ ਕਰਜ਼ਾ ਚੁਕਾਉਣ ਦੀ ਸਮਰੱਥਾ ਵੀ ਘੱਟ ਹੋਈ ਹੈ।
ਆਈ. ਐੱਮ. ਐੱਫ. ਦੀ ਚਿਤਾਵਨੀ
ਸੰਸਾਰਿਕ ਜੀ. ਡੀ. ਪੀ. ਨੂੰ ਵੀ ਇਸ ਸਾਲ ਵੱਡਾ ਝਟਕਾ ਲੱਗਣ ਵਾਲਾ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਕਿ ਸੰਸਾਰਿਕ ਜੀ. ਡੀ. ਪੀ. ’ਚ ਇਸ ਸਾਲ ਤੇਜ਼ ਗਿਰਾਵਟ ਆਵੇਗੀ। ਕੋਰੋਨਾ ਕਾਰਣ ਯਾਤਰੀ ’ਤੇ ਪਾਬੰਦੀ ਅਤੇ ਕਾਰੋਬਾਰੀ ਬੰਦ ਹੋਣ ਕਾਰਣ ਅਜਿਹਾ ਹੋਵੇਗਾ।
ਸੰਸਾਰਿਕ ਜੀ. ਡੀ. ਪੀ. ਨੂੰ ਝਟਕਾ
4.4 ਫੀਸਦੀ ਦੀ ਗਿਰਾਵਟ ਆਵੇਗੀ ਸੰਸਾਰਿਕ ਜੀ. ਡੀ. ਪੀ. ’ਚ ਇਸ ਸਾਲ
5.2 ਫੀਸਦੀ ਸੰਸਾਰਿਕ ਜੀ. ਡੀ. ਪੀ. ’ਚ ਤੇਜ਼ੀ ਦੀ ਉਮੀਦ ਅਗਲੇ ਸਾਲ
ਇਹ ਵੀ ਪੜ੍ਹੋ : ਭਾਰਤ ਨੇ ਚੀਨ ਨਾਲ ਮਿਲ ਕੇ ਬਣਾਇਆ ਸੀ ਬੈਂਕ, ਹੁਣ ਦਿੱਲੀ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਮਿਲੇਗੀ ਨਿਜ਼ਾਤ
ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਣਾਂ 'ਤੇ 5ਵੀਂ ਵਾਰ ਲਾਈ ਪਾਬੰਦੀ
NEXT STORY