ਨਵੀਂ ਦਿੱਲੀ— ਲੰਬੀ ਉਡੀਕ ਤੋਂ ਬਾਅਦ ਇਕ ਦੇਸ਼, ਇਕ ਟੈਕਸ ਵਾਲਾ ਜੀ. ਐੱਸ. ਟੀ. 1 ਜੁਲਾਈ ਤੋਂ ਦੇਸ਼ 'ਚ ਲਾਗੂ ਹੋ ਗਿਆ ਹੈ। ਆਜ਼ਾਦੀ ਦੇ ਬਾਅਦ ਇਹ ਸਭ ਤੋਂ ਵੱਡਾ ਟੈਕਸ ਸੁਧਾਰ ਹੈ, ਜਿਸ ਨੂੰ ਲਾਗੂ ਕਰਨ 'ਚ ਤਕਰੀਬਨ 18 ਸਾਲ ਦਾ ਸਮਾਂ ਲੱਗਾ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਲਗਭਗ 180 ਦੇਸ਼ਾਂ 'ਚ ਜੀ. ਐੱਸ. ਟੀ. ਲਾਗੂ ਹੈ। ਉੱਥੇ ਹੀ, ਫਰਾਂਸ ਜੀ. ਐੱਸ. ਟੀ. ਲਾਗੂ ਕਰਨ ਵਾਲਾ ਪਹਿਲਾ ਦੇਸ਼ ਹੈ। ਭਾਰਤ 'ਚ ਜੀ. ਐੱਸ. ਟੀ. ਦੀ ਦਰ 5 ਫੀਸਦੀ ਤੋਂ ਲੈ ਕੇ 28 ਫੀਸਦੀ ਤਕ ਹੈ, ਯਾਨੀ ਕੁੱਲ ਚਾਰ ਦਰਾਂ ਹਨ, ਜਿਨ੍ਹਾਂ 'ਚ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਟੈਕਸ ਸ਼ਾਮਲ ਹਨ। ਇਸ ਤੋਂ ਇਲਾਵਾ 1 ਫੀਸਦੀ ਤੋਂ ਲੈ ਕੇ 15 ਫੀਸਦੀ ਤਕ ਸੈੱਸ ਵੀ ਸ਼ਾਮਲ ਹਨ। ਭਾਰਤ 'ਚ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਜੀ. ਐੱਸ. ਟੀ. ਲਾਂਚ ਹੋ ਜਾਵੇਗਾ। ਆਓ ਜਾਣਦੇ ਹਾਂ ਉਹ ਦੇਸ਼ ਜਿੱਥੇ ਟੈਕਸ ਦਰ ਭਾਰਤ ਨਾਲੋਂ ਘੱਟ ਹੈ।

ਆਸਟ੍ਰੇਲੀਆ- ਆਸਟ੍ਰੇਲੀਆ 'ਚ ਜੀ. ਐੱਸ. ਟੀ. 1 ਜੁਲਾਈ 2000 'ਚ ਲਾਗੂ ਕੀਤਾ ਗਿਆ ਸੀ। ਇੱਥੇ ਜ਼ਿਆਦਾਤਰ ਸਾਮਾਨਾਂ, ਸੇਵਾਵਾਂ ਅਤੇ ਹੋਰ ਚੀਜ਼ਾਂ 'ਤੇ ਸਿਰਫ 10 ਫੀਸਦੀ ਹੀ ਟੈਕਸ ਰੇਟ ਹੈ। ਉੱਥੇ ਹੀ, ਜ਼ਿਆਦਾਤਰ ਖਾਣ ਵਾਲੇ ਪਦਾਰਥ, ਕੁਝ ਸਿੱਖਿਅਕ ਕੋਰਸ, ਕੁਝ ਦਵਾਈਆਂ ਅਤੇ ਕੁਝ ਮੈਡੀਕਲ ਅਤੇ ਸਿਹਤ ਸੰਭਾਲ ਸੇਵਾਵਾਂ ਵੀ ਜੀ. ਐੱਸ. ਟੀ. ਮੁਕਤ ਹਨ। ਇਸ ਤੋਂ ਇਲਾਵਾ ਕੁਝ ਸ਼ਰਤਾਂ ਦੇ ਨਾਲ ਬਰਾਮਦ ਵੀ ਜੀ. ਐੱਸ. ਟੀ. ਮੁਕਤ ਹੈ। ਖਬਰਾਂ ਮੁਤਾਬਕ ਆਸਟ੍ਰੇਲੀਆ 'ਚ ਜੀ. ਐੱਸ. ਟੀ. ਲਾਗੂ ਕਰਨ ਨੂੰ 25 ਸਾਲ ਲੱਗੇ, ਉੱਥੇ ਇਸ ਦੀ ਯੋਜਨਾ 1975 ਤੋਂ ਹੀ ਹੋ ਰਹੀ ਸੀ। ਸਾਲ 2000 'ਚ ਕਈ ਟੈਕਸਾਂ ਨੂੰ ਖਤਮ ਕਰ ਕੇ ਵਸਤੂਆਂ ਅਤੇ ਸੇਵਾਵਾਂ 'ਤੇ 10 ਫੀਸਦੀ ਟੈਕਸ ਤੈਅ ਕੀਤਾ ਗਿਆ ਸੀ। ਜਦੋਂ ਜੀ. ਐੱਸ. ਟੀ. ਲਾਗੂ ਕੀਤਾ ਗਿਆ ਤਾਂ ਸ਼ੁਰੂਆਤੀ ਦੌਰ 'ਚ ਉੱਥੇ ਮਹਿੰਗਾਈ ਵਧ ਗਈ ਸੀ।
ਨਿਊਜ਼ੀਲੈਂਡ— ਨਿਊਜ਼ੀਲੈਂਡ 'ਚ ਜੀ. ਐੱਸ. ਟੀ. 1 ਅਕਤੂਬਰ 1986 ਤੋਂ ਲਾਗੂ ਹੈ। ਇੱਥੇ ਜੀ. ਐੱਸ. ਟੀ. ਰੇਟ ਪਹਿਲਾਂ 10 ਫੀਸਦੀ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ 2 ਵਾਰ ਬਦਲਿਆ ਗਿਆ। 1989 'ਚ ਇਸ ਨੂੰ 12.5 ਫੀਸਦੀ ਤਕ ਕੀਤਾ ਗਿਆ ਅਤੇ 2010 'ਚ ਇਸ ਨੂੰ 15 ਫੀਸਦੀ ਕਰ ਦਿੱਤਾ ਗਿਆ। ਇੱਥੇ ਵੀ ਜੀ. ਐੱਸ. ਟੀ. ਲਾਗੂ ਕਰਨ 'ਤੇ ਮਹਿੰਗਾਈ ਵਧੀ ਪਰ ਇਕ ਸਾਲ 'ਚ ਸਥਿਤੀ ਠੀਕ ਹੋ ਗਈ।

ਸਿੰਗਾਪੁਰ— ਸਿੰਗਾਪੁਰ 'ਚ ਜੀ. ਐੱਸ. ਟੀ. 1 ਅਪ੍ਰੈਲ 1994 'ਚ ਲਾਗੂ ਹੋਇਆ। ਉਸ ਸਮੇਂ ਟੈਕਸ ਦਰ 3 ਫੀਸਦੀ ਸੀ। ਜਦੋਂ ਕਿ 2003 ਇਹ ਟੈਕਸ ਵਧਾ ਕੇ 4 ਫੀਸਦੀ ਕਰ ਦਿੱਤਾ ਗਿਆ ਅਤੇ 2004 'ਚ ਇਹ ਵਧ ਕੇ 5 ਫੀਸਦੀ ਹੋ ਗਿਆ। 1 ਜੁਲਾਈ 2007 ਦੇ ਬਜਟ 'ਚ ਜੀ. ਐੱਸ. ਟੀ. ਰੇਟ ਵਧਾ ਕੇ 7 ਫੀਸਦੀ ਕਰ ਦਿੱਤਾ ਗਿਆ।
ਕੈਨੇਡਾ— ਕੈਨੇਡਾ 'ਚ ਜੀ. ਐੱਸ. ਟੀ. 1 ਜਨਵਰੀ 1991 ਤੋਂ ਲਾਗੂ ਹੈ। ਕੈਨੇਡਾ 'ਚ ਜੀ. ਐੱਸ. ਟੀ. ਦੇ ਇਲਾਵਾ ਹਾਰਮੋਨਾਈਜ਼ਡ ਸਰਵਿਸ ਟੈਕਸ (ਐੱਚ. ਐੱਸ. ਟੀ.) ਵੀ ਲਾਗੂ ਹੈ। ਭਾਰਤ ਦੀ ਤਰ੍ਹਾਂ ਇੱਥੇ ਦੋ ਪੱਧਰੀ ਜੀ. ਐੱਸ. ਟੀ. ਵਿਵਸਥਾ ਹੈ। ਕੈਨੇਡਾ 'ਚ ਘੱਟੋ-ਘੱਟ 5 ਫੀਸਦੀ ਜੀ. ਐੱਸ. ਟੀ. ਦਰ ਹੈ, ਜੋ ਕਿ ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਬੋਟਾ, ਉੱਤਰੀ-ਪੱਛਮੀ ਖੇਤਰ, ਕਿਊਬਿਕ, ਸਕੈਚਵੈਨ ਅਤੇ ਯੂਕਾਨ 'ਚ ਲਾਗੂ ਹੈ। ਜਦੋਂ ਕਿ ਓਂਟਾਰੀਓ 'ਚ ਇਹ ਦਰ 13 ਫੀਸਦੀ ਹੈ। ਉੱਥੇ ਹੀ, ਬਰਨਸਵਿਕ, ਨਿਊਫਾਊਂਡਲੈਂਡ ਅਤੇ ਲੈਬਰਾਡਰ, ਨੋਵਾ ਸਕੋਟੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ 'ਚ 15 ਫੀਸਦੀ ਟੈਕਸ ਦਰ ਹੈ। ਇੱਥੇ ਵੀ ਭਾਰਤ ਦੀ ਤਰ੍ਹਾਂ ਹੀ ਜ਼ਰੂਰੀ ਸਾਮਾਨ, ਜਿਵੇਂ ਕਿ ਦੁੱਧ, ਸਬਜ਼ੀਆਂ, ਅਨਾਜ, ਕੱਚੀ ਉੱਨ੍ਹ, ਬਰਾਮਦ ਆਦਿ ਜੀ. ਐੱਸ. ਟੀ. ਮੁਕਤ ਹਨ।
GST ਦਾ ਲਾਭ ਮਿਲੇਗਾ ਵੀ ਜਾ ਨਹੀਂ, ਇਹ ਉਸ ਸੂਬੇ 'ਤੇ ਨਿਰਭਰ ਕਰਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ
NEXT STORY