ਬਿਜ਼ਨਸ ਡੈਸਕ : ਭਾਰਤ ਵਿੱਚ ਬੈਂਕ ਦੀਆਂ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਆਰਬੀਆਈ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ, ਜਿਸ ਵਿੱਚ ਰਾਸ਼ਟਰੀ ਤਿਉਹਾਰ, ਖੇਤਰੀ ਤਿਉਹਾਰ, ਧਾਰਮਿਕ ਮੌਕੇ ਤੋਂ ਇਲਾਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਸ਼ਾਮਲ ਹੁੰਦੇ ਹਨ। ਜੂਨ 2025 ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਜੇਕਰ ਤੁਸੀਂ ਜੂਨ ਵਿੱਚ ਬੈਂਕ ਨਾਲ ਸਬੰਧਤ ਕੋਈ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ RBI ਦੁਆਰਾ ਜਾਰੀ ਕੀਤੀ ਗਈ ਸੂਚੀ ਦੀ ਜਾਂਚ ਕਰੋ। ਆਓ ਜਾਣਦੇ ਹਾਂ ਜੂਨ 2025 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ।
ਇਹ ਵੀ ਪੜ੍ਹੋ : ਉੱਚ ਪੱਧਰ ਤੋਂ ਡਿੱਗੀਆਂ Gold ਦੀਆਂ ਕੀਮਤਾਂ, ਚਾਂਦੀ ਦੇ ਭਾਅ ਵੀ ਟੁੱਟੇ
ਜੂਨ 2025 'ਚ ਬੈਂਕ ਛੁੱਟੀਆਂ ਦੀ ਸੂਚੀ
1 ਜੂਨ 2025, ਦਿਨ ਐਤਵਾਰ: ਹਫਤਾਵਾਰੀ ਛੁੱਟੀ ਕਾਰਨ ਸਾਰੇ ਬੈਂਕ ਪੂਰੇ ਭਾਰਤ ਵਿੱਚ ਬੰਦ ਰਹਿਣਗੇ।
6 ਜੂਨ 2025, ਸ਼ੁੱਕਰਵਾਰ: ਈਦ-ਉਲ-ਅਧਾ (ਬਕਰੀਦ) ਮੌਕੇ 'ਤੇ ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਬੈਂਕ ਬੰਦ ਰਹਿਣਗੇ।
7 ਜੂਨ 2025, ਸ਼ਨੀਵਾਰ: ਬਕਰੀਦ ਈਦ ਉਲ ਜ਼ੁਹਾ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
8 ਜੂਨ 2025, ਦਿਨ ਐਤਵਾਰ: ਹਫਤਾਵਾਰੀ ਛੁੱਟੀ ਕਾਰਨ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।
11 ਜੂਨ 2025, ਬੁੱਧਵਾਰ: ਸੰਤ ਗੁਰੂ ਕਬੀਰ ਜਯੰਤੀ ਕਾਰਨ, ਗੰਗਟੋਕ ਅਤੇ ਸ਼ਿਮਲਾ ਦੇ Bank 'ਚ ਛੁੱਟੀ ਰਹੇਗੀ।
14 ਜੂਨ 2025, ਸ਼ਨੀਵਾਰ: ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
15 ਜੂਨ 2025, ਐਤਵਾਰ: ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
21 ਜੂਨ 2025, ਸ਼ਨੀਵਾਰ: ਵਟ ਪੂਰਨਿਮਾ ਦੇ ਕਾਰਨ ਮੁੰਬਈ ਅਤੇ ਬੇਲਾਪੁਰ ਵਿੱਚ ਬੈਂਕ ਬੰਦ ਰਹਿਣਗੇ।
22 ਜੂਨ 2025, ਐਤਵਾਰ: ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
26 ਜੂਨ 2025, ਵੀਰਵਾਰ: ਜੰਮੂ ਅਤੇ ਕਸ਼ਮੀਰ ਸਥਾਪਨਾ ਦਿਵਸ ਦੇ ਕਾਰਨ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
28 ਜੂਨ 2025, ਸ਼ਨੀਵਾਰ: ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਰਕੇ, ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਜੂਨ 2025, ਐਤਵਾਰ: ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
30 ਜੂਨ 2025, ਸੋਮਵਾਰ: ਰੇਮਨਾ ਨੀ ਦੇ ਮੌਕੇ 'ਤੇ ਆਈਜ਼ੌਲ (ਮਿਜ਼ੋਰਮ) ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!
ਔਨਲਾਈਨ ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ
ਭਾਵੇਂ ਬੈਂਕ ਛੁੱਟੀਆਂ ਦੌਰਾਨ ਬੈਂਕ ਸ਼ਾਖਾਵਾਂ ਬੰਦ ਰਹਿ ਸਕਦੀਆਂ ਹਨ, ਗਾਹਕ ਔਨਲਾਈਨ ਬੈਂਕਿੰਗ, ਮੋਬਾਈਲ ਐਪਸ ਅਤੇ UPI ਰਾਹੀਂ ਆਪਣੀਆਂ ਜ਼ਰੂਰੀ ਬੈਂਕਿੰਗ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹਨ। ਬਿੱਲ ਭੁਗਤਾਨ, ਫੰਡ ਟ੍ਰਾਂਸਫਰ, ਬੈਲੇਂਸ ਚੈੱਕ ਅਤੇ ਹੋਰ ਲੈਣ-ਦੇਣ ਡਿਜੀਟਲ ਪਲੇਟਫਾਰਮ ਰਾਹੀਂ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਏਟੀਐਮ ਸੇਵਾਵਾਂ ਵੀ ਚਾਲੂ ਰਹਿਣਗੀਆਂ, ਜਿਸ ਨਾਲ ਨਕਦੀ ਕਢਵਾਉਣਾ ਅਤੇ ਜਮ੍ਹਾ ਕਰਨਾ ਸੰਭਵ ਹੋਵੇਗਾ।
ਇਹ ਵੀ ਪੜ੍ਹੋ : ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
8th pay commission 'ਚ ਵੱਡਾ ਧਮਾਕਾ! Basic Salary 'ਚ ਜ਼ਬਰਦਸਤ ਵਾਧਾ, ਬਦਲ ਜਾਵੇਗਾ ਤਨਖਾਹ ਢਾਂਚਾ
NEXT STORY