ਨਵੀਂਦਿੱਲੀ— ਡਾਕਘਰ ਦੁਕਾਨਾਂ ਦੇ ਬਾਅਦ ਹੁਣ ਅਗਲੇ ਮਹੀਨੇ ਤੋਂ ਪੈਟਰੋਲ ਪੰਪਾਂ 'ਤੇ ਵੀ ਬਿਜਲੀ ਖਪਤ ਘੱਟ ਰੱਖਣ ਵਾਲੇ ਐੱਲ.ਈ.ਡੀ ਬਲਬ, ਟਿਊਬ ਲਾਈਟ ਅਤੇ ਪੱਖੇ ਉਪਲਬਧ ਹੋਣਗੇ। ਇਹ ਕੰਮ ਫਿਲਹਾਲ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਚੁਨਿੰਦਾ ਪੈਟਰੋਲ ਪੰਪਾਂ ਤੋਂ ਸ਼ੁਰੂ ਹੋਵੇਗਾ। ਹੌਲੀ-ਹੌਲੀ ਦੇਸ਼ ਭਰ 'ਚ ਸਾਰੇ ਪੈਟਰੋਲ ਪੰਪਾਂ 'ਤੇ ਬਿਜਲੀ ਦੀ ਬਚਤ ਕਰਨ ਵਾਲੇ ਇਹ ਪ੍ਰੋਡਕਟ ਮਿਲਣਗੇ।
ਊਰਜਾ ਕੁਸ਼ਲਤਾ ਪਰਿਯੋਜਨਾਵਾਂ ਨੂੰ ਲਾਗੂ ਦੇ ਲਈ ਗਠਿਤ ਕੰਪਨੀ ਊਰਜਾ ਸਮਰੱਥਾ ਸੇਵਾ ਸਰਵਿਸੇਜ ਲਿਮਿਟੇਡ ਦੇ ਪ੍ਰਬੰਧ ਨਿਦੇਸ਼ਕ ਸੌਰਭ ਕੁਮਾਰ ਨੇ ਵੀਰਵਾਰ ਨੂੰ ਇੱਥੇ ਦੱਸਿਆ ਕੀ ਮੱਧ ਪ੍ਰਦੇਸ਼ ਝਾਰ ਖੰਡ, ਤਾਮਿਲਨਾਡੂ, ਉਤਰਾਖੰਡ ਅਤੇ ਬਿਹਾਰ ਵਿਚ ਡਾਕ ਘਰਾਂ ਤੋਂ ਐੱਲ.ਈ.ਡੀ ਉਤਪਾਦਾਂ ਦੀ ਆਪੂਰਤੀ ਕੀਤੀ ਜਾ ਰਹੀ ਹੈ। ਕੁਝ ਦੂਰ ਦੇ ਇਲਾਕਿਆ 'ਚ ਦੁਕਾਨਾਂ ਰਾਹੀ ਉਨ੍ਹਾਂ ਨੂੰ ਉਪਲਬਧ ਕਰਵਾਇਆ।
ਕੁਮਾਰ ਨੇ ਦੱਸਿਆ ਕਿ ਹਾਲ ਹੀ 'ਚ ਸਰਵਜਨਿਕ ਖੇਤਰ ਦੀ ਪੈਟਰੋਲਿਅਮ ਕੰਪਨੀਆਂ ਦੇ ਨਾਲ ਈ.ਈ.ਐੱਸ.ਐੱਲ ਦਾ ਸਮਝੌਤਾ ਹੋਇਆ ਹੈ। ਇਸਦੇ ਤਹਿਤ ਉਹ ਦੇਸ਼ ਭਰ 'ਚ ਆਪਣੇ ਕਰੀਬ 50,000 ਪੈਟਰੋਲ ਪੰਪਾਂ 'ਤੇ ਬਿਜਲੀ ਜੀ ਬਚਤ ਕਰਨ ਵਾਲੇ ਐੱਲ.ਈ.ਡੀ ਬਲਬ ਅਤੇ ਟਿਊੂਬ ਲਾਈਟ ਦੀ ਵਿਕਰੀ ਕੇਂਦਰ ਖੋਲੇ ਜਾਣਗੇ ਤਾਂਕਿ ਇਹ ਉਤਪਾਦ ਆਮ ਜਨਤਾ ਨੂੰ ਇਹ ਆਸਾਨੀ ਨਾਲ ਉਪਲਬਧ ਹੋ ਸਕਣਗੇ।
ਈ.ਈ.ਐੱਸ.ਐੱਲ ਉਜਾਲਾ ਯੋਜਨਾ ਦੇ ਤਹਿਤ ਐੱਲ.ਈ.ਡੀ ਬਲਬ ਅਤੇ ਟਿਊਬ ਲਾਈਟ ਕਰਾ ਰਹੀ ਹੈ। ਇਸ 'ਚ ਨੌ ਵਾਟ ਦਾ ਐੱਲ ਈ ਡੀ ਬਲਬ 70 ਰੁਪਏ 'ਚ 20 ਵਾਟ ਦੀ ਟਿਊਬ ਲਾਈਟ 220 ਰੁਪਈੇ 'ਚ ਹੋਰ 50 ਵਾਟ ਉੂਰਜਾ ਪੱਖਾ 1,200 ਰੁਪਏ 'ਚ ਉਪਲਬਧ ਹੋਵੇਗਾ।
ਉਨ੍ਹਾਂ ਨੇ ਕਿਹਾ, ਫਿਲਹਾਲ ਸਤੰਬਰ ਤੋਂ ਮਹਾਰਾਸ਼ਟਰ ਅਤੇ ਉਤਰ ਪ੍ਰਦੇਸ਼ ਸਥਿਤ ਕੁਝ ਪੈਟਰੋਲ ਪੰਪਾਂ 'ਤੇ ਇਸਦੀ ਸ਼ੁਰੂਆਤ ਹੋ ਜਾਵੇਗੀ ਆਉਣ ਵਾਲੇ 4 ਤੋਂ 6 ਮਹੀਨਿਆਂ ਦੇ ਦੌਰਾਨ ਦੇਸ਼ਭਰ ਦੇ ਪੈਟਰੋਲ ਪੰਪਾਂ 'ਤੇ ਇਹ ਉਪਲਬਧ ਹੋਣ ਲੱਗਣਗੇ।
ਦੇਸ਼ 'ਚ ਉੂਰਜਾ ਦੀ ਬਚਤ ਦੇ ਖੇਤਰ 'ਚ ਕੀਤੇ ਜਾ ਰਹੇ ਕਾਰਜ ਦੀ ਜਾਣਕਾਰੀ ਦਿੰਦੇ ਹੋਏ ਸੋਰਭ ਕੁਮਾਰ ਨੇ ਕਿਹਾ ਕਿ ਈ.ਈ.ਐੱਸ.ਐੱਲ. ਦੇ ਯਤਨਾਂ ਤੋਂ ਪਿਛਲੇ ਦੋ-ਢਾਈ ਸਾਲ 'ਚ ਨਾ ਕੇਵਲ ਐੱਲ.ਈ.ਡੀ ਬਲਬ ਅਤੇ ਦੂਸਰੇ ਉਤਪਾਦਾਂ ਦੇ ਦਾਮ ਘੱਟ ਕਰਨ 'ਚ ਮਦਦ ਮਿਲੀ ਹੈ, ਬਲਕਿ ਰਿਕਾਰਡ 25.7 ਕਰੋੜ ਐੱਲ.ਈ.ਡੀ ਬਲਬ ਹੁਣ ਤੱਕ ਦੇਸ਼ ਭਰ 'ਚ ਉਪਲਬਧ ਕਰਾਏ ਜਾ ਚੁੱਕੇ ਹਨ। ਇਸ ਨਾਲ ਕੁਲ ਮਿਲਾ ਕੇ 33 ਅਰਬ ਯੁਨਿਟ ਬਿਜਲੀ ਦੀ ਬਚਤ ਕੀਤੀ ਗਈ ਹੈ। ਉਪਭੋਗਤਾ ਦਾ 13,400 ਕਰੋੜ ਬਿਜਲੀ ਦਾ ਬਿਲ ਘੱਟ ਹੋਇਆ ਅਤੇ 2.70 ਲੱਖ ਟਨ ਕਾਰਬਨ ਉਤਸਰਜਨ ਘੱਟ ਕਰਨ 'ਚ ਸਫਲਤਾ ਹਾਸਲ ਦੀ ਗਈ ਹੈ।
17 ਸਾਲ 'ਚ 70 ਗੁਣਾਂ ਵਧੇ ਏਸ਼ੀਅਨ ਪੇਂਟਸ ਦੇ ਸ਼ੇਅਰ
NEXT STORY