ਨਵੀਂ ਦਿੱਲੀ (ਵਾਰਤਾ) - ਕੋਵਿਡ-19 ਮਹਾਂਮਾਰੀ ਦੀ ਦੂਸਰੀ ਲਹਿਰ ਕਾਰਨ ਵੱਡੀ ਗਿਣਤੀ ਵਿਚ ਲੋਕ ਯਾਤਰਾ ਕਰਨ ਤੋਂ ਡਰ ਰਹੇ ਹਨ ਜਾਂ ਫਿਰ ਚਾਹੁੰਦੇ ਹੋਏ ਵੀ ਯਾਤਰਾ ਕਰਨ ਤੋਂ ਪ੍ਰਹੇਜ਼ ਕਰ ਰਹੇ ਹਨ। ਕੋਰੋਨਾ ਆਫ਼ਤ ਕਾਰਨ ਪੈਦਾ ਹੋਏ ਇਸ ਮਾਹੌਲ ਦੇ ਮੱਦੇਨਜ਼ਰ ਬਹੁਤ ਸਾਰੀਆਂ ਏਅਰ ਲਾਈਨ ਕੰਪਨੀਆਂ ਨੇ ਬਿਨਾਂ ਕਿਸੇ ਚਾਰਜ ਦੇ ਘਰੇਲੂ ਰੂਟਾਂ 'ਤੇ ਯਾਤਰਾ ਦੀ ਤਰੀਖ ਨੂੰ ਬਦਲਵਾਉਣ ਦੀ ਪੇਸ਼ਕਸ਼ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਕਿਹਾ ਹੈ ਕਿ ਯਾਤਰੀ ਮਿਤੀ 17 ਅਪ੍ਰੈਲ ਤੋਂ 30 ਅਪ੍ਰੈਲ ਦੇ ਵਿਚਕਾਰ ਯਾਤਰਾ ਲਈ ਇਸ ਦੌਰਾਨ ਬੁੱਕ ਕਰਵਾਏ ਗਏ ਟਿਕਟ 'ਤੇ ਬਿਨਾਂ ਕਿਸੇ ਚਾਰਜ ਦੇ ਤਾਰੀਖ਼ ਵਿਚ ਤਬਦੀਲੀ ਕਰ ਸਕਦੇ ਹਨ। ਯਾਤਰੀ ਅੱਗੇ ਕਿਸੇ ਵੀ ਤਾਰੀਖ ਲਈ ਬੁੱਕਿੰਗ ਕਰਵਾ ਸਕਦੇ ਹਨ।
ਹਾਲਾਂਕਿ ਟਿਕਟਾਂ ਨੂੰ ਰੱਦ ਕਰਨ ਜਾਂ ਸੈਕਟਰ ਵਿਚ ਤਬਦੀਲੀਆਂ ਲਈ ਇੱਕ ਫੀਸ ਹੋਵੇਗੀ। ਸਮੂਹ ਬੂਕਿੰਗ ਕਰਵਾਉਣ ਵਾਲਿਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਸਸਤੀ ਹਵਾਈ ਕੰਪਨੀ ਸਪਾਈਸ ਜੇਟ ਨੇ ਅਤੇ 17 ਅਪ੍ਰੈਲ ਤੋਂ 15 ਮਈ ਦਰਮਿਆਨ ਯਾਤਰਾ ਲਈ ਬੁੱਕ ਕੀਤੀ ਗਈ ਟਿਕਟ ਦੀ ਤਰੀਕ ਨੂੰ ਬਦਲਣ ਲਈ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ, ਬਸ਼ਰਤੇ ਕਿ ਬੁਕਿੰਗ 17 ਅਪ੍ਰੈਲ ਤੋਂ 10 ਮਈ ਦੇ ਵਿਚਕਾਰ ਕਰਵਾਈ ਗਈ ਹੋਵੇ। ਇਹ ਪੇਸ਼ਕਸ਼ ਸਿੱਧੀ ਉਡਾਣਾਂ ਲਈ ਹੀ ਯੋਗ ਹੋਵੇਗੀ। ਏਅਰ ਏਸ਼ੀਆ ਇੰਡੀਆ ਨੇ ਕਿਹਾ ਹੈ ਕਿ ਯਾਤਰੀ 15 ਮਈ ਤੱਕ ਦੀ ਯਾਤਰਾ ਲਈ ਬੁੱਕ ਕੀਤੀ ਟਿਕਟਾਂ ਦੀ ਤਰੀਕ ਵਿਚ ਬਦਲਾਅ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Amazon ਲੈ ਕੇ ਆ ਰਿਹੈ ਨਵੀਂ ਤਕਨੀਕ, ਹੁਣ ਕੰਪਿਊਟਰ ਨਾਲ ਹੋਵੇਗੀ ਫਲਾਂ ਅਤੇ ਸਬਜ਼ੀਆਂ ਦੀ ਛਾਂਟੀ
NEXT STORY