ਇਸਲਾਮਾਬਾਦ — ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਮੌਜੂਦਾ ਸਮੇਂ 'ਚ 2 ਅਰਬ ਡਾਲਰ ਤੋਂ ਵਧ ਕੇ 37 ਅਰਬ ਡਾਲਰ 'ਤੇ ਪਹੁੰਚ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਦੋਵੇਂ ਗੁਆਂਢੀ ਦੇਸ਼ ਆਪਸੀ ਰੁਕਾਵਟਾਂ ਜਿਵੇਂ ਕਿ ਭਰੋਸੇ ਦੀ ਕਮੀ, ਗੁੰਝਲਦਾਰ ਅਤੇ ਅਸਪੱਸ਼ਟ ਗੈਰ-ਚਾਰਜ ਉਪਾਵਾਂ ਨੂੰ ਖਤਮ ਕਰਨ ਲਈ ਕਦਮ ਚੁੱਕਣ। ਵਿਸ਼ਵ ਬੈਂਕ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ।
'ਗਲਾਸ ਹਾਫ ਫੁੱਲ : ਪ੍ਰਾਮਿਸ ਆਫ ਰੀਜਨਲ ਟ੍ਰੇਡ ਇਨ ਸਾਊਥ ਏਸ਼ੀਆ' ਨਾਮਕ ਇਸ ਰਿਪੋਰਟ ਨੂੰ ਬੁੱਧਵਾਰ ਜਾਰੀ ਕੀਤਾ ਗਿਆ। ਪਾਕਿਸਤਾਨੀ ਅਖਬਾਰ 'ਡਾਨ' ਵਿਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਵਿਚ ਮੌਜੂਦਾ ਵਪਾਰ ਪੂਰੀ ਸਮਰੱਥਾ ਤੋਂ ਕਾਫੀ ਘੱਟ ਹੈ। ਇਸ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਦੋਵੇਂ ਦੇਸ਼ ਆਪਸੀ ਰੁਕਾਵਟਾਂ ਨੂੰ ਦੂਰ ਕਰਨ ਲਈ ਸਹਿਮਤ ਹੋਣ।
ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਪਕਿਸਤਾਨ ਦੇ ਦੱਖਣੀ ਏਸ਼ੀਆ ਦੇ ਨਾਲ ਵਪਾਰ ਦੀ ਸਮਰੱਥਾ 39.7 ਅਰਬ ਡਾਲਰ ਦੀ ਹੈ, ਜਦੋਂਕਿ ਹੁਣ ਤੱਕ ਵਪਾਰ 5.1 ਅਰਬ ਡਾਲਰ ਹੈ। ਇਸਲਾਮਾਬਾਦ ਦੇ ਵਿਸ਼ਵ ਬੈਂਕ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਮੁੱਖ ਅਰਥ ਸ਼ਾਸਤਰੀ ਅਕੇ ਦਸਤਾਵੇਜ਼ ਲੇਖਕ ਸੰਜੇ ਕਥੂਰਿਆ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਰੋਸੇ ਨਾਲ ਵਪਾਰ ਵਧਦਾ ਹੈ ਅਤੇ ਵਪਾਰ ਨਾਲ ਭਰੋਸਾ। ਇਸ ਨਾਲ ਇਕ ਦੂਜੇ 'ਤੇ ਨਿਰਭਰਤਾ ਅਤੇ ਸ਼ਾਂਤੀ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਵਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਨਾਲ ਭਰੋਸੇ ਦੀ ਕਮੀ ਨੂੰ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ੀਸ਼ਾਂ ਨਾਲ ਦੋਵਾਂ ਦੇਸ਼ਾਂ ਵਿਚ ਭਰੋਸਾ ਵਧੇਗਾ। ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪਹਿਲੇ ਪੜਾਅ ਵਿਚ ਉਹ ਕੁਝ ਵਿਸ਼ੇਸ਼ ਉਤਪਾਦਾਂ ਨਾਲ ਇਸਦੀ ਸ਼ੁਰੂਆਤ ਕਰ ਸਕਦੇ ਹਨ। ਕਥੁਰਿਆ ਨੇ ਦੱਸਿਆ ਕਿ ਪਾਕਿਸਤਾਨ ਦਾ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਸਭ ਤੋਂ ਘੱਟ ਹਵਾਈ ਸੰਪਰਕ ਹੈ। ਪਾਕਿਸਤਾਨ ਦੀਆਂ ਭਾਰਤ ਅਤੇ ਅਫਗਾਨਿਸਤਾਨ ਨਾਲ ਸਿਰਫ 6 ਹਫਤਾਵਾਰ ਉਡਾਣਾਂ ਹਨ। 10-10 ਸ਼੍ਰੀਲੰਕਾ ਅਤੇ ਬੰਗਲਾਦੇਸ਼ ਲਈ ਅਤੇ ਇਕ ਨੇਪਾਲ ਲਈ ਹੈ। ਮਾਲਦੀਵ ਅਤੇ ਭੁਟਾਨ ਲਈ ਪਾਕਿਸਤਾਨ ਦੀ ਕੋਈ ਉਡਾਣ ਨਹੀਂ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਭਾਰਤ ਅਤੇ ਸ਼੍ਰੀਲੰਕਾ ਨਾਲ 147 ਹਫਤਾਵਾਰ ਉਡਾਣਾਂ ਹਨ। ਇਸ ਤੋਂ ਇਲਾਵਾ ਬੰਗਲਾਦੇਸ਼ ਨਾਲ 67, ਮਾਲਦੀਵ ਨਾਲ 32, ਨੇਪਾਲ ਨਾਲ 71, ਅਫਗਾਨਿਸਤਾਨ ਨਾਲ 22 ਅਤੇ ਭੂਟਾਨ ਨਾਲ 23 ਉਡਾਣਾਂ ਹਨ।
25 DEC ਤੋਂ ਦੌੜੇਗੀ 'ਮਿੰਨੀ ਬੁਲੇਟ' ਟਰੇਨ, ਮਿੰਟਾਂ 'ਚ ਪੂਰਾ ਹੋਵੇਗਾ 720KM ਦਾ ਸਫਰ!
NEXT STORY