ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਭਾਰਤ ਨਾਲ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' (CEPA) ਬਾਰੇ ਚੱਲ ਰਹੀ ਗੱਲਬਾਤ ਨੂੰ ਇਸੇ ਸਾਲ ਦੇ ਅੰਤ ਤੱਕ ਅੰਤਿਮ ਰੂਪ ਦੇਣ ਲਈ ਵੱਡੀ ਉਮੀਦ ਜਤਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਤੋਂ ਪਹਿਲਾਂ ਮਾਰਚ ਮਹੀਨੇ ਨਵੀਂ ਦਿੱਲੀ ਦੇ ਦੌਰੇ ਦੌਰਾਨ ਕਿਹਾ ਸੀ ਕਿ ਦੋਵੇਂ ਦੇਸ਼ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਕਰਨ ਦਾ ਟੀਚਾ ਰੱਖਣਗੇ। ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਦੌਰੇ ਦੌਰਾਨ ਕੈਨੇਡੀਅਨ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਬਹੁਤ ਆਸਵੰਦ ਅਤੇ ਉਤਸ਼ਾਹਿਤ ਹਨ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਮਝੌਤਾ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਵਪਾਰਕ ਵਾਰਤਾਕਾਰ ਅਗਲੇ ਮਹੀਨੇ ਕੈਨੇਡਾ ਦਾ ਦੌਰਾ ਕਰ ਸਕਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਆਗੂ ਦਸੰਬਰ ਵਿੱਚ 'ਜੀ-20' ਸੰਮੇਲਨ ਦੌਰਾਨ ਮੁਲਾਕਾਤ ਕਰ ਸਕਦੇ ਹਨ।
ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇੱਕ ਮੁੱਖ ਖੇਤਰ ਊਰਜਾ ਖੇਤਰ ਹੈ। ਕੈਨੇਡਾ ਵਿੱਚ ਪਿਛਲੇ ਸਾਲ ਸ਼ੈੱਲ ਦੀ ਅਗਵਾਈ ਹੇਠ ਇੱਕ ਐੱਲ.ਐੱਨ.ਜੀ. ਨਿਰਯਾਤ ਸੁਵਿਧਾ ਸ਼ੁਰੂ ਕੀਤੀ ਗਈ ਸੀ ਅਤੇ ਪੰਜ ਹੋਰ ਪ੍ਰੋਜੈਕਟ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਭਾਰਤੀ ਕੰਪਨੀਆਂ ਨਾਲ ਇਨ੍ਹਾਂ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਅਤੇ ਸਪਲਾਈ ਯਕੀਨੀ ਬਣਾਉਣ ਬਾਰੇ ਚਰਚਾ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋਵੇਂ ਦੇਸ਼ ਪਰਮਾਣੂ ਊਰਜਾ ਦੇ ਖੇਤਰ ਵਿੱਚ ਵੀ ਸਹਿਯੋਗ ਵਧਾਉਣ 'ਤੇ ਵਿਚਾਰ ਕਰ ਰਹੇ ਹਨ, ਜਿੱਥੇ ਭਾਰਤ ਆਪਣੀ ਸਮਰੱਥਾ ਨੂੰ ਕਾਫ਼ੀ ਵਧਾਉਣਾ ਚਾਹੁੰਦਾ ਹੈ। ਵਪਾਰ ਮੰਤਰੀ ਸਿੱਧੂ ਨੇ ਕਿਹਾ ਕਿ ਪਰਮਾਣੂ ਉਦਯੋਗ ਵਿੱਚ ਕੈਨੇਡਾ ਦਾ ਲੰਬਾ ਇਤਿਹਾਸ ਹੈ ਅਤੇ ਕੈਨੇਡੀਅਨ ਕੰਪਨੀਆਂ ਭਾਰਤ ਵਿੱਚ ਸਪਲਾਈ ਚੇਨ ਤਿਆਰ ਕਰਨ ਵਿੱਚ ਮਦਦ ਕਰ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ MP ਰਾਜ ਗ੍ਰੇਵਾਲ 'ਤੇ ਕੇਸ ਦਰਜ
ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਕਈ ਵੱਡੇ ਉਦਯੋਗਿਕ ਘਰਾਣੇ, ਜਿਨ੍ਹਾਂ ਵਿੱਚ ਰਿਲਾਇੰਸ ਇੰਡਸਟਰੀਜ਼ , ਮਹਿੰਦਰਾ ਐਂਡ ਮਹਿੰਦਰਾ ਅਤੇ ਜੇ.ਐੱਸ.ਡਬਲਿਊ. ਗਰੁੱਪ ਸ਼ਾਮਲ ਹਨ, ਕੈਨੇਡਾ ਵਿੱਚ ਮਹੱਤਵਪੂਰਨ ਖਣਿਜ ਪ੍ਰੋਜੈਕਟਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਸਪਲਾਈ ਚੇਨ ਦੇ ਹਥਿਆਰਬੰਦ ਹੋਣ ਦੇ ਖ਼ਤਰੇ ਨੂੰ ਦੇਖਦਿਆਂ ਕੰਪਨੀਆਂ ਸਾਂਝੇ ਨਿਵੇਸ਼ ਦੇ ਰਸਤੇ ਲੱਭ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ
NEXT STORY