ਨਵੀਂ ਦਿੱਲੀ (ਭਾਸ਼ਾ) – ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟ੍ਰਾਈ) ਨੇ ਤਰਜੀਹੀ ਪਲਾਨ ਤੋਂ ਤੇਜ਼ ਸਪੀਡ ਇੰਟਰਨੈੱਟ ਦਾ ਦਾਅਵਾ ਹਟਾਉਣ ਤੋਂ ਬਾਅਦ ਇਸ ਮਾਮਲੇ ’ਚ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਖਿਲਾਫ ਆਪਣੀ ਜਾਂਚ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਟ੍ਰਾਈ ਦੇ ਇਸ ਕਦਮ ਤੋਂ ਬਾਅਦ ਹੁਣ ਤਰਜੀਹੀ ਪਲਾਨ ਨਾਲ ਜੁੜਿਆ ਵਿਵਾਦ ਰੁਕ ਗਿਆ ਹੈ।
ਇਹ ਵੀ ਦੇਖੋ : Indigo ਜਾਂ Goair ਦੀ ਉਡਾਣ ਭਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ, ਹੋ ਰਹੀ ਹੈ ਇਹ
ਟ੍ਰਾਈ ਨੇ ਤਰਜੀਹ ਵਾਲੇ ਇਸ ਪਲਾਨ ਨੂੰ ਲੈ ਕੇ ਵੋਡਾਫੋਨ ਆਈਡੀਆ ਲਿਮਟਿਡ ਨੂੰ ਪਿਛਲੇ ਮਹੀਨੇ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ। ਟ੍ਰਾਈ ਦਾ ਕਹਿਣਾ ਸੀ ਕਿ ਇਸ ਆਫਰ ’ਚ ਪਾਰਦਰਸ਼ਿਤਾ ਦੀ ਕਮੀ ਸੀ ਅਤੇ ਇਹ ਭਰਮਾਊ ਸੀ। ਟ੍ਰਾਈ ਨੇ ਇਸ ਨੂੰ ਰੈਗੁਲੇਟਰੀ ਢਾਂਚੇ ਦੇ ਘੇਰੇ ਤੋਂ ਬਾਹਰ ਵੀ ਮੰਨਿਆ ਸੀ। ਵੋਡਾਫੋਨ ਆਈਡੀਆ ਲਿਮਟਿਡ ਨੇ ਟ੍ਰਾਈ ਦੀ ਨਾਰਾਜ਼ਗੀ ਤੋਂ ਬਾਅਦ ਸਬੰਧਤ ਪਲਾਨ ਤੋਂ ਤੇਜ਼ ਇੰਟਰਨੈੱਟ ਦੇਣ ਦੇ ਦਾਅਵੇ ਨੂੰ ਵਾਪਸ ਲੈ ਲਿਆ ਸੀ ਅਤੇ ਸੋਧ ਪਲਾਨ ਟ੍ਰਾਈ ਨੂੰ ਸੌਂਪਿਆ ਸੀ। ਰੈਗੁਲੇਟਰ ਨੇ ਹੁਣ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਉਕਤ ਮਾਮਲੇ ’ਚ ਜਾਰੀ ਜਾਂਚ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਟ੍ਰਾਈ ਦੇ ਇਸ ਪੱਤਰ ਮੁਤਾਬਕ ਕੰਪਨੀ ਨੇ ਰੈਗੁਲੇਟਰ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਪਹਿਲਾਂ ਰੈੱਡ. ਐਕਸ ਪਲਾਨ ਨੂੰ ਬੰਦ ਕਰ ਦਿੱਤਾ ਹੈ ਅਤੇ ਉਸ ਦੀ ਥਾਂ ਨਵਾਂ ਰੈੱਡਐਕਸ ਪਲਾਨ ਪੇਸ਼ ਕੀਤਾ ਹੈ, ਜਿਸ ’ਚੋਂ ਤੇਜ਼ ਸਪੀਡ ਵਾਲੇ ਵਿਸ਼ੇਸ਼ 4ਜੀ ਨੈੱਟਵਰਕ ਦੇ ਦਾਅਵੇ ਨੂੰ ਹਟਾ ਲਿਆ ਗਿਆ ਹੈ।
ਇਹ ਵੀ ਦੇਖੋ : ਕੋਰੋਨਾ ਆਫ਼ਤ ਦੇ ਬਾਵਜੂਦ ਭਾਰਤੀਆਂ ਦੀ ਜ਼ਿੰਦਾਦਿਲੀ ਨੇ ਆਰਥਿਕਤਾ ਨੂੰ ਸੰਭਾਲਿਆ, ਮਿਲ ਰਹੇ ਸਥਿਰ ਹੋਣ ਦੇ
'ਪੰਜਾਬ 'ਚ ਜੀਓ ਦਾ ਦਬਦਬਾ ਬਰਕਰਾਰ, ਸਭ ਤੋਂ ਵੱਡੇ ਅਤੇ ਤੇਜ਼ ਨੈੱਟਵਰਕ ਕਾਰਣ ਸਭ ਤੋਂ ਅੱਗੇ'
NEXT STORY