ਬਿਜ਼ਨਸ ਡੈਸਕ: ਸੁਰੱਖਿਆ ਕਾਰਨਾਂ ਕਰ ਕੇ ਭਾਰਤ ਸਰਕਾਰ ਦੁਆਰਾ ਤੁਰਕੀ ਦੀ ਗਰਾਊਂਡ ਹੈਂਡਲਿੰਗ ਕੰਪਨੀ ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਦੀ ਪ੍ਰਵਾਨਗੀ ਰੱਦ ਕਰਨ ਦਾ ਸਿੱਧਾ ਅਸਰ ਹੁਣ ਇਸਦੀ ਮੂਲ ਕੰਪਨੀ 'ਤੇ ਦਿਖਾਈ ਦੇ ਰਿਹਾ ਹੈ। ਭਾਰਤ ਦੀ ਕਾਰਵਾਈ ਤੋਂ ਇੱਕ ਦਿਨ ਬਾਅਦ 16 ਮਈ ਨੂੰ ਇਸਤਾਂਬੁਲ ਸਟਾਕ ਐਕਸਚੇਂਜ 'ਤੇ ਸੇਲੇਬੀ ਦੇ ਸ਼ੇਅਰ ਲਗਭਗ 10% ਡਿੱਗ ਗਏ। ਸ਼ੇਅਰ 222 ਅੰਕ ਡਿੱਗ ਕੇ 2,002 ਤੁਰਕੀ ਲੀਰਾ 'ਤੇ ਬੰਦ ਹੋਏ। ਪਿਛਲੇ ਚਾਰ ਵਪਾਰਕ ਸੈਸ਼ਨਾਂ 'ਚ ਕੰਪਨੀ ਦੇ ਸ਼ੇਅਰ ਲਗਭਗ 30% ਡਿੱਗ ਗਏ ਹਨ।
ਇਹ ਵੀ ਪੜ੍ਹੋ...ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ ਤੇ ਨਿਫਟੀ ਦੋਵੇਂ ਮੂਧੇ ਮੂੰਹ ਡਿੱਗੇ
ਭਾਰਤ 'ਚ 9 ਵੱਡੇ ਹਵਾਈ ਅੱਡਿਆਂ 'ਤੇ ਕਰ ਰਿਹਾ ਸੀ ਕੰਮ
ਸੇਲੇਬੀ ਪਿਛਲੇ 15 ਸਾਲਾਂ ਤੋਂ ਭਾਰਤ ਵਿੱਚ ਕੰਮ ਕਰ ਰਿਹਾ ਹੈ ਅਤੇ 9 ਪ੍ਰਮੁੱਖ ਹਵਾਈ ਅੱਡਿਆਂ ਜਿਵੇਂ ਕਿ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ, ਬੈਂਗਲੁਰੂ, ਗੋਆ, ਅਹਿਮਦਾਬਾਦ, ਕੋਚੀਨ ਅਤੇ ਕੰਨੂਰ ਦੀ ਸੇਵਾ ਕਰ ਰਿਹਾ ਹੈ। ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (BCAS) ਨੇ ਕੰਪਨੀ ਦੀ ਭਾਰਤੀ ਇਕਾਈ ਦੀ ਸੁਰੱਖਿਆ ਪ੍ਰਵਾਨਗੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਫੈਸਲਾ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ।
ਦਿੱਲੀ ਹਵਾਈ ਅੱਡੇ ਨੇ ਵੀ ਤੋੜਿਆ ਇਕਰਾਰਨਾਮਾ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਸੁਰੱਖਿਆ ਕਲੀਅਰੈਂਸ ਰੱਦ ਹੋਣ ਤੋਂ ਬਾਅਦ ਸੇਲੇਬੀ ਨਾਲ ਆਪਣੇ ਗਰਾਊਂਡ ਹੈਂਡਲਿੰਗ ਅਤੇ ਕਾਰਗੋ ਸੇਵਾ ਇਕਰਾਰਨਾਮੇ ਵੀ ਖਤਮ ਕਰ ਦਿੱਤੇ ਹਨ। ਡਾਇਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਹੋਰ ਸੇਵਾ ਪ੍ਰਦਾਤਾਵਾਂ ਨਾਲ ਕੰਮ ਜਾਰੀ ਰੱਖੇਗਾ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ।
ਇਹ ਵੀ ਪੜ੍ਹੋ..ਸਵੇਰੇ-ਸਵੇਰੇ 4.5 ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਤੁਰਕੀ-ਪਾਕਿਸਤਾਨ ਸਬੰਧ ਕਿਉਂ ਬਣੇ ਕਾਰਨ?
ਇਸ ਕਾਰਵਾਈ ਨੂੰ ਤੁਰਕੀ ਦੇ ਪਾਕਿਸਤਾਨ ਨੂੰ ਹਾਲ ਹੀ ਵਿੱਚ ਦਿੱਤੇ ਸਮਰਥਨ ਨਾਲ ਵੀ ਜੋੜਿਆ ਜਾ ਰਿਹਾ ਹੈ। ਤੁਰਕੀ ਨੇ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਦੀ ਆਲੋਚਨਾ ਕੀਤੀ ਸੀ, ਜੋ ਕਿ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀਆਂ ਵਿਰੁੱਧ ਕੀਤਾ ਗਿਆ ਸੀ। ਇਸ ਦੌਰਾਨ, ਖ਼ਬਰਾਂ ਆਈਆਂ ਕਿ ਪਾਕਿਸਤਾਨ ਨੇ ਇਸ ਕਾਰਵਾਈ ਵਿੱਚ ਤੁਰਕੀ ਦੇ ਬਣੇ ਡਰੋਨਾਂ ਦੀ ਵਰਤੋਂ ਕੀਤੀ। ਇਸ ਤੋਂ ਬਾਅਦ, ਭਾਰਤ ਵਿੱਚ ਰਾਜਨੀਤਿਕ ਅਤੇ ਸੁਰੱਖਿਆ ਪੱਧਰ 'ਤੇ ਕੰਪਨੀ ਵਿਰੁੱਧ ਦਬਾਅ ਵਧ ਗਿਆ।
ਇਹ ਵੀ ਪੜ੍ਹੋ..ਮੁੜ ਮਹਿੰਗਾ ਹੋਇਆ Gold, ਹੁਣ ਇੰਨੇ ਹਜ਼ਾਰ 'ਚ ਮਿਲੇਗਾ 10 ਗ੍ਰਾਮ ਸੋਨਾ
ਕੰਪਨੀ ਨੇ ਤੁਰਕੀ ਨਾਲ ਕਿਸੇ ਵੀ ਸਬੰਧ ਤੋਂ ਕੀਤਾ ਇਨਕਾਰ
ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਇੱਕ ਸੁਤੰਤਰ ਭਾਰਤੀ ਸੰਸਥਾ ਹੈ ਤੇ ਇਸਦਾ ਕਿਸੇ ਵੀ ਵਿਦੇਸ਼ੀ ਸਰਕਾਰ ਜਾਂ ਵਿਅਕਤੀ ਨਾਲ ਸਿੱਧਾ ਸਬੰਧ ਨਹੀਂ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਇਹ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਕੰਮ ਕਰਦੀ ਹੈ ਅਤੇ ਭਾਰਤੀ ਹਵਾਬਾਜ਼ੀ ਖੇਤਰ ਪ੍ਰਤੀ ਉਸਦੀ ਵਚਨਬੱਧਤਾ ਅਟੁੱਟ ਹੈ।
ਸ਼ਿਕਾਇਤਾਂ ਤੋਂ ਬਾਅਦ ਮੰਤਰਾਲੇ ਨੇ ਕੀਤੀ ਕਾਰਵਾਈ
ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਦੇਸ਼ ਭਰ ਤੋਂ ਕੰਪਨੀ ਵਿਰੁੱਧ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਕਈ ਥਾਵਾਂ ਤੋਂ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। "ਰਾਸ਼ਟਰੀ ਹਿੱਤ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਸੁਰੱਖਿਆ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ"।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ 187 ਸਟਾਰਟਅਪ ਨੂੰ ਆਮਦਨ ਟੈਕਸ ਛੋਟ ਦਾ ਲਾਭ ਦੇਣ ਦੀ ਦਿੱਤੀ ਮਨਜ਼ੂਰੀ
NEXT STORY