ਨਵੀਂ ਦਿੱਲੀ- ਟੈਲੀਵਿਜ਼ਨ (ਟੀ. ਵੀ.) ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਕੰਮ ਜਲਦ ਹੀ ਕਰ ਲਓ ਕਿਉਂਕਿ ਅਪ੍ਰੈਲ ਤੋਂ ਕੀਮਤਾਂ ਵਿਚ 2,000 ਤੋਂ 3,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਟੀ. ਵੀ. ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ 8 ਮਹੀਨਿਆਂ ਵਿਚ ਹੀ ਕੀਮਤਾਂ 3 ਤੋਂ 4 ਹਜ਼ਾਰ ਰੁਪਏ ਤੱਕ ਵੱਧ ਗਈਆਂ ਹਨ।
ਗਲੋਬਲ ਵਿਕਰੇਤਾਵਾਂ ਵੱਲੋਂ ਸਪਲਾਈ ਵਿਚ ਕਮੀ ਅਤੇ ਹੋਰ ਕਾਰਾਨਾਂ ਕਰਕੇ ਟੀ. ਵੀ. ਪੈਨਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਦੁੱਗਣੇ ਤੋਂ ਜ਼ਿਆਦਾ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਕਸਟਮ ਡਿਊਟੀ ਵਿਚ ਵਾਧਾ, ਮਹਿੰਗੇ ਤਾਂਬੇ, ਐਲੂਮੀਨੀਅਮ, ਸਟੀਲ ਵਰਗੇ ਮੈਟੇਰੀਅਲ ਦੀ ਵਜ੍ਹਾ ਨਾਲ ਉਤਪਾਦਨ ਲਾਗਤ ਜ਼ਿਆਦਾ ਹੋਣ ਅਤੇ ਸਮੁੰਦਰੀ-ਹਵਾਈ ਆਵਾਜਾਈ ਦਾ ਕਿਰਾਇਆ ਵਧਣ ਕਾਰਨ ਟੀ. ਵੀ. ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਕਾਰਨ ਜ਼ਿਆਦਾਤਰ ਘਰੇਲੂ ਟੀ. ਵੀ. ਨਿਰਮਾਤਾ ਸਰਕਾਰ ਨੂੰ ਲਗਾਤਾਰ ਟੀ. ਵੀ. ਨਿਰਮਾਣ ਨੂੰ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਸਕੀਮ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ।
ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਉੱਚ ਪੱਧਰ ਨਾਲੋਂ 12 ਹਜ਼ਾਰ ਰੁਪਏ ਹੋਇਆ ਸਸਤਾ
NEXT STORY