ਨਵੀਂ ਦਿੱਲੀ—ਵਾਹਨ ਬਣਾਉਣ ਵਾਲੀ ਕੰਪਨੀ ਟੀ.ਵੀ.ਐੱਸ ਮੋਟਰ ਕੰਪਨੀ ਨੇ ਕਿਹਾ ਕਿ ਉਸ ਨੇ ਸੁਦਰਸ਼ਨ ਵੇਣੂ ਨੂੰ ਅਗਲੇ ਪੰਜ ਸਾਲ ਦੇ ਲਈ ਫਿਰ ਸੰਯੁਕਤ ਪ੍ਰਬੰਧ ਨਿਰਦੇਸ਼ਕ ਬਣਾਏ ਜਾਣ ਦੇ ਪ੍ਰਸਤਾਵ 'ਤੇ ਸ਼ੇਅਰਧਾਰਕਾਂ ਦੀ ਸਵੀਕ੍ਰਿਤੀ ਲੈ ਲਈ ਹੈ। ਸੁਦਰਸ਼ਨ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੇਣੂ ਸ਼੍ਰੀਨਿਵਾਸਨ ਦਾ ਪੁੱਤਰ ਹੈ। ਕੰਪਨੀ ਨੇ ਬੁੰਬਈ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਸੁਦਰਸ਼ਨ ਨੂੰ ਪੁਨਰ ਸੰਯੁਕਤ ਪ੍ਰਬੰਧ ਨਿਰਦੇਸ਼ਕ ਨਿਯੁਕਤ ਕਰਨ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਲੈ ਲਈ ਹੈ।
ਉਨ੍ਹਾਂ ਦਾ ਨਵਾਂ ਕਾਰਜਕਾਲ ਇਕ ਫਰਵਰੀ 2018 ਤੋਂ ਸ਼ੁਰੂ ਹੋਵੇਗਾ। ਕੰਪਨੀ ਨੇ ਸ਼ੇਅਰਧਾਰਕਾਂ ਦੀ ਸਵੀਕ੍ਰਿਤੀ ਡਾਕ ਦੇ ਰਾਹੀਂ ਲਈ ਹੈ।
ਹਾਈਕ ਨੇ ਪਾਰ ਕੀਤਾ ਦਾ 1 ਕਰੋੜ ਦਾ ਅੰਕੜਾ
NEXT STORY