ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਪਨੋਹ ਪਿੰਡ 'ਚ ਇਕ 14 ਸਾਲਾ ਮੁੰਡੇ ਨੇ ਸਿਰਫ਼ ਇਸ ਲਈ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਟੀਵੀ ਦੇਖਣ ਤੋਂ ਮਨ੍ਹਾ ਕੀਤਾ ਅਤੇ ਪੜ੍ਹਨ ਕਰਨ ਕਿਹਾ। ਪੁਲਸ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਵੀਰਵਾਰ ਨੂੰ ਵਾਪਰੀ ਜਦੋਂ 10ਵੀਂ ਜਮਾਤ ਦਾ ਵਿਦਿਆਰਥੀ ਆਪਣੇ ਘਰ ਟੀਵੀ ਦੇਖਣ ਦੀ ਜਿੱਦ ਕਰ ਰਿਹਾ ਸੀ। ਪੁਲਸ ਵੱਲੋਂ ਦਰਜ ਕੀਤੇ ਗਏ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ, ਮੁੰਡੇ ਦੀ ਮਾਂ ਨੇ ਉਸ ਨੂੰ ਟੀਵੀ ਦੇਖਣ ਤੋਂ ਮਨ੍ਹਾ ਕੀਤਾ ਅਤੇ ਸਕੂਲ ਦਾ ਕੰਮ ਕਰਨ ਲਈ ਕਿਹਾ।
ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੁੰਡਾ ਘਰੋਂ ਚਲਾ ਗਿਆ ਪਰ ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਬਾਅਦ 'ਚ ਉਸ ਦੀ ਲਾਸ਼ ਘਰੋਂ ਕੁਝ ਦੂਰੀ 'ਤੇ ਇਕ ਪੁਰਾਣੇ ਖ਼ਾਲੀ ਪਏ ਮਕਾਨ 'ਚ ਫਾਹੇ ਨਾਲ ਲਟਕੀ ਮਿਲੀ। ਘਟਨਾ ਤੋਂ ਬਾਅਦ ਪੁਲਸ ਨਾਲ ਸੰਪਰਕ ਕੀਤਾ ਗਿਆ। ਪੁਲਸ ਲਾਸ਼ ਨੂੰ ਘੁਮਾਰਵੀਂ ਹਸਪਤਾਲ ਲੈ ਗਈ ਅਤੇ ਸ਼ੁੱਕਰਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਘੁਮਾਰਵੀਂ ਦੇ ਪੁਲਸ ਡਿਪਟੀ ਸੁਪਰਡੈਂਟ ਚੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਕਰਾਣੀ ਨੇ ਪਹਿਲਾਂ ਭਰੋਸਾ ਜਿੱਤਿਆ, ਫਿਰ ਕਰ 'ਤਾ ਕਾਂਡ, ਜਾਣੋ ਪੂਰਾ ਮਾਮਲਾ
NEXT STORY