ਨਵੀਂ ਦਿੱਲੀ- ਟਵਿੱਟਰ ਦੇ ਨਵੇਂ ਮਾਲਕ ਉਦਯੋਗਪਤੀ ਏਲਨ ਮਸਕ ਨੇ ਕਿਹਾ ਹੈ ਕਿ ਇਹ ਸੋਸ਼ਲ ਮੀਡੀਆ ਮੰਚ ਇੰਟਰਨੈੱਟ 'ਤੇ ਸਭ ਤੋਂ ਦਿਲਚਸਪ ਜਗ੍ਹਾ ਹੈ। ਮਸਕ ਨੇ 27 ਅਕਤੂਬਰ ਨੂੰ ਟਵਿੱਟਰ ਦੀ ਖਰੀਦ ਲਈ 44 ਬਿਲੀਅਨ ਡਾਲਰ ਦੇ ਸੌਦੇ ਨੂੰ ਪੂਰਾ ਕੀਤਾ ਸੀ।
ਮਸਕ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਟਵਿੱਟਰ 'ਤੇ ਤਸਦੀਕ ਤੋਂ ਬਾਅਦ ਜਾਰੀ ਕੀਤੇ ਜਾਣ ਵਾਲੇ ਬੈਜ 'ਬਲੂ ਟਿੱਕ' ਦੇ ਲਈ ਉਪਭੋਗਤਾਵਾਂ ਨੂੰ ਹਰ ਮਹੀਨੇ ਅੱਠ ਡਾਲਰ ਅਦਾ ਕਰਨੇ ਪੈਣਗੇ, ਜਿਸ ਨਾਲ ਇਸ ਦੇ ਉਪਭੋਗਤਾ ਨੇ ਨਾਰਾਜ਼ਗੀ ਜਤਾਈ ਹੈ।
ਮਸਕ ਨੇ ਟਵੀਟ ਕੀਤਾ, ''ਟਵਿੱਟਰ ਇੰਟਰਨੈੱਟ 'ਤੇ ਸਭ ਤੋਂ ਦਿਲਚਸਪ ਜਗ੍ਹਾ ਹੈ, ਇਹ ਕਾਰਨ ਹੈ ਕਿ ਤੁਸੀਂ ਅਜੇ ਇਸ ਟਵੀਟ ਨੂੰ ਪੜ੍ਹ ਰਹੇ ਹੋ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਸੱਜੇ-ਖੱਬੇ ਦੋਵਾਂ ਪਾਸੇ ਇਕੱਠੇ ਹਮਲਾ ਹੋਣਾ ਚੰਗਾ ਸੰਕੇਤ ਹੈ। ਤੁਹਾਨੂੰ ਉਹ ਮਿਲਦਾ ਹੈ ਜਿਸ ਦਾ ਤੁਸੀਂ ਭੁਗਤਾਨ ਕਰਦੇ ਹੋ।"
ਮਸਕ ਨੇ ਕਿਹਾ ਕਿ ਬਲੂ ਟਿੱਕ ਦੇ ਰਾਹੀਂ ਉਪਭੋਗਤਾਵਾਂ ਤੋਂ ਜੁਟਾਏ ਜਾਣ ਵਾਲੇ ਮਾਸਿਕ ਭੁਗਤਾਨ ਦੇ ਨਾਲ ਕੰਪਨੀ ਮੰਚ 'ਤੇ ਸਮੱਗਰੀ ਬਣਾਉਣ ਵਾਲੇ ਲੋਕਾਂ (ਕ੍ਰਿਏਟਰਸ) ਨੂੰ ਪੁਰਸਕ੍ਰਿਤ ਕਰ ਸਕੇਗੀ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਟੁੱਟ ਕੇ 82.88 'ਤੇ
NEXT STORY