ਨਵੀਂ ਦਿੱਲੀ (ਇੰਟ.) - ਕ੍ਰੈਡਿਟ ਸੁਈਸ ਗਰੁੱਪ ਏ. ਜੀ. ਦੇ ਐਕਵਾਇਰ ਨੂੰ ਪੂਰਾ ਕਰਨ ਤੋਂ ਬਾਅਦ ਯੂ. ਬੀ. ਐੱਸ. ਗਰੁੱਪ ਏ. ਜੀ. ਆਪਣੇ ਕਰਮਚਾਰੀਆਂ ਦੀ ਗਿਣਤੀ ’ਚ 20 ਤੋਂ 30 ਫੀਸਦੀ ਦੀ ਕਟੌਤੀ ਕਰੇਗਾ, ਯਾਨੀ ਦੁਨੀਆ ਭਰ ਵਿਚ 36,000 ਤੋਂ ਜ਼ਿਆਦਾ ਨੌਕਰੀਆਂ ਨੂੰ ਘੱਟ ਕਰ ਦੇਵੇਗਾ। ਬਲੂਮਬਰਗ ਦੀ ਰਿਪੋਰਟ ਅਨੁਸਾਰ ਇਕ ਸਵਿਸ ਨਿਊਜ਼ ਪੇਪਰ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : PM ਮੋਦੀ ਬੋਲੇ - ਸਿਰਫ਼ ਸਟੀਲ ਹੀ ਨਹੀਂ, ਅੱਜ ਭਾਰਤ ਸਾਰੇ ਖ਼ੇਤਰਾਂ ਵਿਚ ਹੋ ਰਿਹਾ ਹੈ ਆਤਮਨਿਰਭਰ
ਅਮਰੀਕਾ ਵਿਚ ਬੈਂਕਾਂ ਦੇ ਸੰਕਟ ਦੇ ਖਦਸ਼ੇ ਤੋਂ ਬਾਅਦ ਕੌਮਾਂਤਰੀ ਵਿੱਤੀ ਮੰਦੀ ਨੂੰ ਰੋਕਣ ਲਈ ਮਾਰਚ ’ਚ ਸਵਿਸ ਸਰਕਾਰ ਨੇ ਕ੍ਰੈਡਿਟ ਸੁਈਸ ਨੂੰ ਯੂ. ਬੀ. ਐੱਸ. ਦੁਆਰਾ ਅੈਕਵਾਇਰ ਮਨਜ਼ੂਰੀ ਦਿੱਤੀ ਸੀ। ਰਿਪੋਰਟ ਅਨੁਸਾਰ ਇਕੱਲੇ ਸਵਿੱਟਜ਼ਰਲੈਂਡ ਵਿਚ 11,000 ਨੌਕਰੀਆਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ, ਜਿਸ ’ਚ ਇਹ ਡਿਟੇਲ ਨਹੀਂ ਦਿੱਤੀ ਗਈ ਹੈ ਕਿ ਕਿਹੜੇ ਅਹੁਦਿਆਂ ਤੋਂ ਲੋਕਾਂ ਨੂੰ ਹਟਾਇਆ ਜਾਵੇਗਾ। ਮਰਜਰ ਤੋਂ ਪਹਿਲਾਂ ਯੂ. ਬੀ. ਐੱਸ. ਅਤੇ ਕ੍ਰੈਡਿਟ ਸੁਈਸ ਵਿਚ 72,000 ਅਤੇ 50,000 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ : ਵਿੱਤੀ ਸਾਲ 2023 'ਚ 9.44 ਲੱਖ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚੀ ਘਰੇਲੂ ਟਰੈਕਟਰਾਂ ਦੀ ਵਿਕਰੀ
ਹੁਣ ਯੂ. ਬੀ. ਐੱਸ. ਅਤੇ ਕ੍ਰੈਡਿਟ ਸੁਈਸ ਸਵਿੱਟਜ਼ਰਲੈਂਡ ਵਿਚ ਦੂਜਾ ਸਭ ਤੋਂ ਵੱਡਾ ਬੈਂਕ ਹੈ। ਪਿਛਲੇ ਮਹੀਨੇ ਯੂ. ਬੀ. ਐੱਸ. ਅੈਕਵਾਇਰ ਤੋਂ ਪਹਿਲਾਂ ਕ੍ਰੈਡਿਟ ਸੁਈਸ ਨੇ 9,000 ਨੌਕਰੀਆਂ ਵਿਚ ਕਟੌਤੀ ਦੀ ਭਵਿੱਖਵਾਣੀ ਕੀਤੀ ਸੀ। ਹਾਲ ਹੀ ਵਿਚ ਇਕ ਰਿਪੋਰਟ ਮੁਤਾਬਕ ਯੂ. ਬੀ. ਐੱਸ. ਅਤੇ ਕ੍ਰੈਡਿਟ ਸੁਈਸ ਵਿਚ ਕਰੀਬ ਇਕੋ ਜਿਹੇ ਬੈਕਐਂਡ ਜਾਬਸ ਕਾਰਨ ਖਦਸ਼ਾ ਹੈ ਕਿ ਲਾਗਤ ਘਟਾਉਣ ਦੇ ਹੰਭਲਿਆਂ ਤਹਿਤ ਛਾਂਟੀ ਹੋਣ ਉੱਤੇ ਭਾਰਤੀ ਕਰਮਚਾਰੀਆਂ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਕ ਰਿਪੋਰਟ ਅਨੁਸਾਰ ਭਾਰਤ ਦੇ 3 ਸ਼ਹਿਰਾਂ ’ਚ ਮੌਜੂਦ ਦੋਵਾਂ ਬੈਂਕਾਂ ਦੇ ਆਫਿਸ ’ਚ 14,000 ਕਰਮਚਾਰੀ ਕੰਮ ਕਰ ਰਹੇ ਹਨ। ਐਕਸਪਰਟਸ ਮੁਤਾਬਕ ਯੂ. ਬੀ. ਐੱਸ. ਅਤੇ ਕ੍ਰੈਡਿਟ ਸਵਿਸ ਦੇ ਭਾਰਤੀ ਆਪ੍ਰੇਸ਼ਨ ਦੇ ਕੁੱਝ ਹਿੱਸੇ ਵਿਚ ਦੋਵਾਂ ਬੈਂਕਾਂ ਦੇ ਕੋਲ ਇਕੋਂ ਜਿਹੀ ਟੀਮ ਹੈ। ਅਜਿਹੇ ’ਚ ਲਾਗਤ ਬਚਾਉਣ ਦੀ ਕੋਸ਼ਿਸ਼ ਵਿਚ ਦੋਵੇਂ ਬੈਂਕ ਅਜਿਹੇ ਕਰਮਚਾਰੀਆਂ ਦੀ ਛਾਂਟੀ ਕਰ ਸਕਦੇ ਹਨ, ਜਿਨ੍ਹਾਂ ਦੇ ਕੰਮ ਨੂੰ ਦੂਜੀ ਟੀਮ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪਿਛਲੇ ਵਿੱਤੀ ਸਾਲ 'ਚ ਰਿਕਾਰਡ ਪੱਧਰ 'ਤੇ ਪਹੁੰਚੀ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼ ਦੀ ਥੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OPEC+ ਨੇ ਕੀਤਾ ਐਲਾਨ- ਤੇਲ ਉਤਪਾਦਨ 'ਚ 5 ਲੱਖ ਬੈਰਲ ਪ੍ਰਤੀ ਦਿਨ ਕਟੌਤੀ ਕਰੇਗਾ ਸਾਊਦੀ ਅਰਬ
NEXT STORY