ਨਵੀਂ ਦਿੱਲੀ- ਕੰਪਨੀਆਂ ਵੱਲੋਂ ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਇਸ ਵਿਚਕਾਰ ਆਦਿੱਤਿਆ ਬਿਰਲਾ ਸਮੂਹ ਦੀ ਕੰਪਨੀ ਅਲਟ੍ਰਾਟੈਕ ਸੀਮੈਂਟ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦਸੰਬਰ 2020 ਵਿਚ 1,584.58 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ।
ਕੰਪਨੀ ਨੇ ਇਹ ਜਾਣਕਾਰੀ ਬੀ. ਐੱਸ. ਈ. ਨੂੰ ਭੇਜੀ ਇਕ ਸੂਚਨਾ ਵਿਚ ਦਿੱਤੀ। ਦੇਸ਼ ਦੀ ਪ੍ਰਮੁੱਖ ਸੀਮੈਂਟ ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 711.17 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਦਸੰਬਰ ਤਿਮਾਹੀ ਵਿਚ ਕੰਪਨੀ ਦੀ ਸੰਚਾਲਨ ਆਮਦਨ 17.38 ਫ਼ੀਸਦੀ ਵੱਧ ਕੇ 12,254.12 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 10,439.34 ਕਰੋੜ ਰੁਪਏ ਸੀ। ਇਸ ਤਿਮਾਹੀ ਦੌਰਾਨ ਅਲਟ੍ਰਾਟੈਕ ਸੀਮੈਂਟ ਦਾ ਕੁੱਲ ਖ਼ਰਚਾ 6.29 ਫ਼ੀਸਦੀ ਵੱਧ ਕੇ 10,190.03 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 9,611.08 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ਵਿਚ ਕੰਪਨੀ ਦੀ ਵਿਕਰੀ 14 ਫ਼ੀਸਦੀ ਵੱਧ ਕੇ 2.28 ਕਰੋੜ ਟਨ ਰਹੀ।
ਸਾਡੇ ਬਾਰੇ ਕੀਤਾ ਜਾ ਰਿਹੈ ਗਲ਼ਤ ਪ੍ਰਚਾਰ, ਅਦਾਲਤ ਜਾਵਾਂਗੇ : ਅਡਾਣੀ ਸਮੂਹ
NEXT STORY